ਫੁੱਟਬਾਲ ਦੇ ਸੁਪਰਸਟਾਰ ਲਿਓਨਲ ਮੈਸੀ ਨੂੰ ਚੀਨ ਦੀ ਪੁਲਿਸ ਨੇ ਬੀਜਿੰਗ ਹਵਾਈ ਅੱਡੇ ‘ਤੇ ਹਿਰਾਸਤ ‘ਚ ਲੈ ਲਿਆ ਸੀ। ਖਬਰਾਂ ਮੁਤਾਬਿਕ ਮੈਸੀ ਨੂੰ ਵੀਜ਼ਾ ‘ਚ ਕਿਸੇ ਸਮੱਸਿਆ ਕਾਰਨ ਹਿਰਾਸਤ ‘ਚ ਲਿਆ ਗਿਆ ਸੀ। ਹਾਲਾਂਕਿ ਕਰੀਬ 30 ਮਿੰਟਾਂ ਬਾਅਦ ਮਾਮਲਾ ਸੁਲਝ ਗਿਆ ਸੀ ਅਤੇ ਮੈਸੀ ਬਾਹਰ ਚਲਾ ਗਿਆ ਸੀ। ਪਰ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਮੈਸੀ ਨੂੰ ਪੁਲਿਸ ਨੇ ਘੇਰਿਆ ਹੋਇਆ ਨਜ਼ਰ ਆ ਰਿਹਾ ਹੈ।
ਵੀਰਵਾਰ 15 ਜੂਨ ਨੂੰ ਮੈਸੀ ਦੀ ਟੀਮ ਅਰਜਨਟੀਨਾ ਬੀਜਿੰਗ ਦੇ ਵਰਕਰਜ਼ ਸਟੇਡੀਅਮ ‘ਚ ਅੰਤਰਰਾਸ਼ਟਰੀ ਦੋਸਤਾਨਾ ਮੈਚ ‘ਚ ਆਸਟ੍ਰੇਲੀਆ ਨਾਲ ਭਿੜੇਗੀ। ਦੂਜੇ ਪਾਸੇ ਜੇਕਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ 10 ਜੂਨ ਦੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਲਿਓਨੇਲ ਮੈਸੀ ਦੇ ਆਲੇ-ਦੁਆਲੇ ਖੜ੍ਹੀ ਹੈ। ਵੀਡੀਓ ‘ਚ ਮੈਸੀ ਨੂੰ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਪਾਸਪੋਰਟ ਅਤੇ ਵੀਜ਼ਾ ਕਾਰਨ ਮੈਸੀ ਨੂੰ ਏਅਰਪੋਰਟ ‘ਤੇ ਰੁਕਣਾ ਪਿਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਲਿਓਨਲ ਮੈਸੀ ਕੋਲ ਅਰਜਨਟੀਨਾ ਅਤੇ ਸਪੇਨ ਦੋਵਾਂ ਦੇ ਪਾਸਪੋਰਟ ਹਨ। ਪਰ ਇੱਥੇ ਉਹ ਸਪੈਨਿਸ਼ ਪਾਸਪੋਰਟ ਲੈ ਕੇ ਘੁੰਮ ਰਹੇ ਸੀ, ਜਿਸ ‘ਤੇ ਉਨ੍ਹਾਂ ਕੋਲ ਚੀਨ ਦਾ ਵੀਜ਼ਾ ਨਹੀਂ ਸੀ। ਇਸ ਕਾਰਨ ਮੈਸੀ ਨੂੰ ਏਅਰਪੋਰਟ ‘ਤੇ ਰੋਕ ਦਿੱਤਾ ਗਿਆ ਸੀ।