ਬੀਤੇ ਦਿਨ ਮਾਰਵੋਨ ਡਾਊਨਜ਼ ਐਵੇਨਿਊ ਖੇਤਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਸਵੇਰੇ 6.45 ਵਜੇ ਦੇ ਕਰੀਬ ਪੁਲਿਸ ਨੇ ਕਈ ਸ਼ਕਾਇਤਾਂ ਦਾ ਜਵਾਬ ਦਿੱਤਾ ਸੀ। ਹੁਣ ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਕਲੈਂਡ ਦੇ ਪਾਕੁਰੰਗਾ ਹਾਈਟਸ ਖੇਤਰ ‘ਚ ਕੱਲ੍ਹ ਸਵੇਰੇ ਹੋਈ ਘਾਤਕ ਗੋਲੀਬਾਰੀ ਦੇ ਬਾਰੇ ਕੋਈ ਜਾਣਕਾਰੀ ਹੈ ਜਾ ਕਿਸੇ ਕੋਲ ਡੈਸ਼ਕੈਮ ਜਾਂ ਕੋਈ ਸੀਸੀਟੀਵੀ ਫੁਟੇਜ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਇਸ ਦੌਰਾਨ ਕੋਰੀਅਰ ਵੈਨ ਦੇ ਅੰਦਰ ਮੌਜੂਦ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਡਿਟੈਕਟਿਵ ਇੰਸਪੈਕਟਰ ਸ਼ੌਨ ਵਿਕਰਸ ਨੇ ਕਿਹਾ ਕਿ ਹਮਲਾਵਰਾਂ ਦੀ ਭਾਲ ਜਾਰੀ ਹੈ।
