ਫੂਡਸਟਫਸ ਨੌਰਥ ਆਈਲੈਂਡ ਨੂੰ ਪ੍ਰਤੀਯੋਗੀਆਂ ਨੂੰ ਜਾਣਬੁੱਝ ਕੇ ਅਤੇ ਗੰਭੀਰਤਾ ਨਾਲ ਕੰਪੀਟਿਸ਼ਨ ‘ਚ ਆਉਣ ਤੋਂ ਰੋਕਣ ਲਈ $3.25 ਮਿਲੀਅਨ ਦਾ ਜੁਰਮਾਨਾ ਲਗਾਇਆ ਗਿਆ ਹੈ। ਵੈਲਿੰਗਟਨ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਜੁਰਮਾਨਾ ਲਗਾਉਣ ਦਾ ਕਾਰਨ ਇਹ ਦੱਸਿਆ ਕਿ ਸੁਪਰਮਾਰਕੀਟ ਕੰਪਨੀ ਨੇ ਜਾਣਬੁੱਝ ਕੇ ਵਿਰੋਧੀਆਂ ਨੂੰ ਰੋਕਣ ਲਈ ਜ਼ਮੀਨ ‘ਤੇ ਇਕਰਾਰਨਾਮੇ ਦੀ ਗਲਤ ਵਰਤੋਂ ਕੀਤੀ ਸੀ। ਇਹ ਖੁਲਾਸਾ 2022 ਵਿੱਚ ਇੱਕ ਕਾਮਰਸ ਕਮਿਸ਼ਨ ਮਾਰਕੀਟ ਅਧਿਐਨ ‘ਚ ਹੋਇਆ ਆਇਆ ਸੀ। ਕਮਿਸ਼ਨ ਦੇ ਚੇਅਰਪਰਸਨ ਜੌਹਨ ਸਮਾਲ ਨੇ ਕਿਹਾ ਕਿ ਜੁਰਮਾਨਾ ਵਿਵਹਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
