ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਚਿੰਤਾ ਅਤੇ ਤਣਾਅ ਆਮ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੱਸਿਆ ਵੱਲ ਜ਼ਿਆਦਾ ਧਿਆਨ ਨਾ ਦੇਣ ਕਾਰਨ ਇਹ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ । ਚਿੰਤਾ ਅਤੇ ਘਬਰਾਹਟ ਕਈ ਵਾਰ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਵੀ ਖ਼ਰਾਬ ਕਰ ਦਿੰਦੀ ਹੈ। ਇਸਦੀ ਰੋਕਥਾਮ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਹਲਦੀ ਵਾਲਾ ਦੁੱਧ – ਬਜ਼ੁਰਗਾਂ ਦਾ ਮੰਨਣਾ ਹੈ ਕਿ ਰਾਤ ਨੂੰ ਚੰਗੀ ਨੀਂਦ ਲਈ ਹਰ ਰੋਜ਼ ਹਲਕਾ ਗਰਮ ਦੁੱਧ ਪੀਣਾ ਚਾਹੀਦਾ ਹੈ। ਗਰਮ ਦੁੱਧ ਸਰੀਰ ਨੂੰ ਰਾਹਤ ਪ੍ਰਦਾਨ ਕਰਦਾ ਹੈ। ਉੱਥੇ ਹੀ ਡਾਕਟਰੀ ਅਧਿਐਨਾਂ ਦੇ ਅਨੁਸਾਰ ਕੈਲਸ਼ੀਅਮ ਨਾਲ ਭਰਪੂਰ ਦੁੱਧ ਅਤੇ ਹੋਰ ਡੇਅਰੀ ਭੋਜਨ ਮਾਸਪੇਸ਼ੀਆਂ ਨੂੰ ਆਰਾਮ ਦੇਣ ਅਤੇ ਮੂਡ ਬਦਲਣ ਨੂੰ ਵੀ ਸਥਿਰ ਕਰਦਾ ਹੈ। ਇਸ ਤੋਂ ਇਲਾਵਾ, ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹਲਦੀ ਵਾਲਾ ਦੁੱਧ ਪੀਣਾ ਸਰੀਰ ਅਤੇ ਦਿਮਾਗ ਲਈ ਅੰਮ੍ਰਿਤ ਵਰਗਾ ਹੈ।
ਭਿੱਜੇ ਹੋਏ ਡ੍ਰਾਈ ਫਰੂਟ – ਸਵੇਰੇ ਖਾਲੀ ਪੇਟ ਭਿੱਜੇ ਹੋਏ ਡ੍ਰਾਈ ਫ੍ਰੂਟ ਖਾਣੇ ਸਾਡੀ ਸਹਿਤ ਲਈ ਬਹੁਤ ਹੀ ਫਾਇਦੇਮੰਦ ਹਨ। ਇੰਨਾ ਨੂੰ ਖਾਣ ਨਾਲ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸ ਦੇ ਨਾਲ ਹੀ, ਸਿਹਤਮੰਦ, ਤੰਦਰੁਸਤ ਅਤੇ ਨਿਰੋਗੀ ਸਰੀਰ ਪਾਉਣ ਲਈ ਸੁੱਕੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਭਿੱਜੇ ਹੋਏ Nuts ਖਾਣ ਨਾਲ ਤੁਸੀ ਪੂਰੇ ਦਿਨ ਊਰਜਾਵਾਨ ਰਹਿ ਸਕਦੇ ਹੋ। ਇਸ ਨਾਲ ਦਿਮਾਗ ਨੂੰ ਭੋਜਨ ਮਿਲਦਾ ਹੈ, ਜੋ ਕਿ ਤੁਹਾਨੂੰ ਸਥਿਰਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ।
ਡਾਰਕ ਚਾਕਲੇਟ – ਡਾਰਕ ਚਾਕਲੇਟ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨੂੰ ਖਾਣ ਨਾਲ ਤੁਹਾਡੇ ਮੂਡ ਵਧੀਆ ਹੋ ਸਕਦਾ ਹੈ। ਡਾਰਕ ਚਾਕਲੇਟ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੇ ਸਰੀਰ ਵਿੱਚ ਤਣਾਅ ਦੇ ਪੱਧਰ ਨੂੰ ਘਟਾ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ, ਪਲੇਟਲੇਟ ਦਾ ਗਠਨ, ਆਕਸੀਡੇਟਿਵ ਤਣਾਅ ਅਤੇ ਸੁੱਜਣ ਦੀ ਸਮੱਸਿਆ ਕਾਰਡੀਓ ਮੇਟਾਬਾਲਿਕ ਜਾਂ ਕਾਰਡੀਓਵੈਸਕੁਲਰ ਜੋਖਮ ਦੇ ਕਾਰਕਾਂ ਵਿੱਚ ਡਾਰਕ ਚਾਕਲੇਟ ਬਹੁਤ ਫਾਇਦੇਮੰਦ ਹੈ।
ਅੰਡੇ – ਅੰਡਾ ਸਰੀਰ ਵਿੱਚ ਲੋੜੀਂਦੀ ਚਰਬੀ ਦੀ ਪੂਰਤੀ ਕਰਦਾ ਹੈ ਅਤੇ ਇਸ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਹਰ ਰੋਜ਼ 1 ਅੰਡੇ ਦਾ ਸੇਵਨ ਤੁਹਾਡੇ ਸਰੀਰ ਵਿੱਚ ਚਰਬੀ ਦੀ ਲੋੜੀਂਦੀ ਮਾਤਰਾ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਅੰਡੇ ਵਿਟਾਮਿਨ, ਖਣਿਜ, ਅਮੀਨੋ ਐਸਿਡ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਇਹ ਤਣਾਅ ਨੂੰ ਵੀ ਘਟਾਉਂਦੇ ਹਨ। ਅੰਡੇ ਕੋਲਾਈਨ ਨਾਲ ਭਰਪੂਰ ਹੁੰਦੇ ਹਨ, ਜੋ ਦਿਮਾਗ ਦੀ ਸਿਹਤ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।