ਨਿਊਜ਼ੀਲੈਂਡ ਦੀ ਮਸ਼ਹੂਰ ਡੇਅਰੀ ਕੰਪਨੀ ਫੋਂਟੈਰਾ ਨੇ ਗਲੋਬਲ ਪੱਧਰ ‘ਤੇ ਵੱਡਾ ਮਾਣ ਹਾਸਿਲ ਕੀਤਾ ਹੈ। ਦਰਅਸਲ ਡੇਅਰੀ ਇੰਡਸਟਰੀ ‘ਚ ਨਿਊਜ਼ੀਲੈਂਡ ਦੀ ਫੋਂਟੈਰਾ ਨੂੰ ਦੁਨੀਆਂ ਦੀ 6ਵੇਂ ਨੰਬਰ ਦੀ ਸਭ ਤੋਂ ਵਧੀਆ ਕੰਪਨੀ ਐਲਾਨਿਆ ਗਿਆ ਹੈ। ਦੱਸ ਦੇਈਏ ਫੋਂਟੈਰਾ ਨੂੰ ਦੁਨੀਆਂ ਦੀਆਂ ਟੋਪ ਦੀਆਂ 20 ਡੇਅਰੀ ਕੰਪਨੀਆਂ ਦੀ ਸੂਚੀ ਜਾਰੀ ਕਰਨ ਵਾਲੀ ਰੋਬੋਬੈਂਕ ਦੀ ਸਲਾਨਾ ਸੂਚੀ ‘ਚ 6ਵੇਂ ਨੰਬਰ ਦੀ ਵਧੀਆ ਡੇਅਰੀ ਕੰਪਨੀ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਫੋਂਟੈਰਾ 9 ਵੇਂ ਨੰਬਰ ‘ਤੇ ਸੀ। ਦੱਸ ਦੇਈਏ ਇਸ ਸਾਲ ਫੋਂਟੈਰਾ ਦੇ ਰੈਵੇਨਿਊ ਵਿੱਚ 7.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
