ਅੱਜ ਸਵੇਰੇ ਭਾਰੀ ਧੁੰਦ ਕਾਰਨ ਵੈਲਿੰਗਟਨ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਜ਼ਿਆਦਾਤਰ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ ਹੈ ਜਾਂ ਫਿਰ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਅੱਜ ਸਵੇਰੇ ਕਿਹਾ, “ਕੁੱਝ ਉਡਾਣਾਂ ਰਵਾਨਾ ਹੋ ਸਕਦੀਆਂ ਹਨ ਪਰ ਅੱਜ ਸਵੇਰ ਦੇ ਬਾਅਦ ਤੱਕ ਬਹੁਤੀਆਂ ਆਮਦ ਦੀ ਉਮੀਦ ਨਹੀਂ ਹੈ।” ਹਾਲਾਂਕਿ, ਦੁਪਹਿਰ ਤੋਂ ਪਹਿਲਾਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ “ਵੇਲਿੰਗਟਨ ਹਵਾਈ ਅੱਡੇ ‘ਤੇ ਧੁੰਦ ਬਣੀ ਹੋਈ ਹੈ ਅਤੇ ਅਜੇ ਵੀ ਵੱਡੀ ਰੁਕਾਵਟ ਪੈਦਾ ਕਰ ਰਹੀ ਹੈ।”
ਵੈਲਿੰਗਟਨ ਹਵਾਈ ਅੱਡੇ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਲਗਭਗ 37 ਫਲਾਈਟਾਂ ਦੀ ਆਮਦ ਅਤੇ ਰਵਾਨਗੀ ਰੱਦ ਕਰ ਦਿੱਤੀ ਗਈ ਹੈ। ਪਿਛਲੇ ਚਾਰ ਘੰਟਿਆਂ ਵਿੱਚ ਚਾਰ ਉਡਾਣਾਂ ਆ ਚੁੱਕੀਆਂ ਹਨ ਅਤੇ ਇੱਕ ਰਵਾਨਾ ਹੋਈ ਹੈ। ਕਿਸੇ ਵੀ ਫਲਾਈਟ ਵਿੱਚ ਦੇਰੀ ਜਾਂ ਰੱਦ ਹੋਣ ਬਾਰੇ ਤਾਜ਼ਾ ਜਾਣਕਾਰੀ ਵੇਲਿੰਗਟਨ ਏਅਰਪੋਰਟ ਦੀ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।