ਆਕਲੈਂਡ ਹਵਾਈ ਅੱਡੇ ‘ਤੇ ਅੱਜ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ, ਕਿਉਂਕ ਅੱਜ ਦਰਜਨ ਤੋਂ 45 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਇਹ ਖੱਜਲ ਖੁਆਰੀ ਆਕਲੈਂਡ ਹਵਾਈ ਅੱਡੇ ‘ਤੇ ਧੁੰਦ ਕਾਰਨ ਲਗਾਈਆਂ ਪਾਬੰਦੀਆਂ ਕਾਰਨ ਹੋਈ ਹੈ। ਹਾਲਾਂਕਿ ਹੁਣ ਆਕਲੈਂਡ ਹਵਾਈ ਅੱਡੇ ‘ਤੇ ਧੁੰਦ ਕਾਰਨ ਲਗਾਈਆਂ ਪਾਬੰਦੀਆਂ ਦੁਪਹਿਰ 12.18 ਵਜੇ ਤੋਂ ਹਟਾ ਦਿੱਤੀਆਂ ਗਈਆਂ ਹਨ। ਪਰ ਅੱਜ ਸਵੇਰੇ 45 ਖੇਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਜਦਕਿ 44 ਲੇਟ ਹੋਈਆਂ ਹਨ। ਪਾਬੰਦੀਆਂ ਪਹਿਲਾਂ ਸਵੇਰੇ 2.40 ਵਜੇ ਲਗਾਈਆਂ ਗਈਆਂ ਸਨ। ਦੁਪਹਿਰ ਤੋਂ ਠੀਕ ਪਹਿਲਾਂ ਇੱਕ ਅਪਡੇਟ ਕੀਤੇ ਬਿਆਨ ਵਿੱਚ, ਆਕਲੈਂਡ ਏਅਰਪੋਰਟ ਨੇ ਕਿਹਾ ਕਿ ਕ੍ਰਾਈਸਟਚਰਚ ਤੋਂ ਦੋ ਉਡਾਣਾਂ, ਇੱਕ ਵੈਲਿੰਗਟਨ ਤੋਂ ਅਤੇ ਇੱਕ ਕਵੀਨਸਟਾਉਨ ਲਈ ਵੀ ਦੇਰੀ ਹੋਈ ਸੀ। ਹਾਲਾਂਕਿ ਪਾਬੰਦੀਆਂ ਨਾਲ ਕੋਈ ਅੰਤਰਰਾਸ਼ਟਰੀ ਉਡਾਣ ਪ੍ਰਭਾਵਿਤ ਨਹੀਂ ਹੋਈ। ਯਾਤਰੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਫਲਾਈਟ ਦੇ ਆਗਮਨ ਅਤੇ ਰਵਾਨਗੀ ਦੀ ਜਾਣਕਾਰੀ ਲਈ ਆਕਲੈਂਡ ਏਅਰਪੋਰਟ ਦੀ ਵੈੱਬਸਾਈਟ ਜਾਂ ਐਪ ਦੀ ਜਾਂਚ ਕਰਨ। ਐਕਸ ‘ਤੇ, ਮੈਟਸਰਵਿਸ ਨੇ ਕਿਹਾ ਕਿ ਇਹ “ਕੁਝ ਲਈ ਧੁੰਦ ਵਾਲੀ ਸਵੇਰ” ਸੀ।
![fog restrictions end at auckland airport](https://www.sadeaalaradio.co.nz/wp-content/uploads/2024/06/WhatsApp-Image-2024-06-24-at-8.52.42-AM-950x534.jpeg)