ਸ਼ਨੀਵਾਰ ਸਵੇਰੇ ਆਕਲੈਂਡ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ। ਦਰਅਸਲ ਧੁੰਦ ਕਾਰਨ ਕਈ ਘਰੇਲੂ ਸੇਵਾਵਾਂ ‘ਚ ਵਿਘਨ ਪੈਣ ਕਾਰਨ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਇੱਥੇ ਧੁੰਦ ਕਾਰਨ ਚਾਰ ਘਰੇਲੂ ਖੇਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ 11 ਘਰੇਲੂ ਖੇਤਰੀ ਉਡਾਣਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਕਲੈਂਡ ਏਅਰਪੋਰਟ ਦੀ ਵੈੱਬਸਾਈਟ www.aucklandairport.co.nz ‘ਤੇ ਉਡਾਣ ਦੇ ਆਗਮਨ ਅਤੇ ਰਵਾਨਗੀ ਦੀ ਜਾਣਕਾਰੀ ਚੈੱਕ ਕਰ ਸਕਦੇ ਹਨ।
![](https://www.sadeaalaradio.co.nz/wp-content/uploads/2024/07/WhatsApp-Image-2024-07-27-at-2.11.06-PM-950x534.jpeg)