ਸਰਕਾਰ ਨੇ ਚੱਕਰਵਾਤ ਅਤੇ ਹੜ੍ਹਾਂ ਨਾਲ ਸਬੰਧਿਤ ਰਿਕਵਰੀ ਲਈ, ਸਕੂਲਾਂ, ਟਰਾਂਸਪੋਰਟ, ਮਾਨਸਿਕ ਸਿਹਤ, ਰੁਜ਼ਗਾਰ ਅਤੇ ਭਵਿੱਖ ਵਿੱਚ ਹੜ੍ਹਾਂ ਤੋਂ ਬਚਾਅ ਲਈ 1 ਬਿਲੀਅਨ ਡਾਲਰ ਦੇ ਪ੍ਰੀ-ਬਜਟ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਐਤਵਾਰ ਸਵੇਰੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਅਨੁਮਾਨ ਅਨੁਸਾਰ ਸਾਈਕਲੋਨ ਗੈਬਰੀਆਲ ਅਤੇ ਆਕਲੈਂਡ ਹੜ੍ਹਾਂ ਕਾਰਨ ਪਬਲਿਕ ਇਨਫਰਾਸਟਰਕਚਰ ਦਾ $9 ਬਿਲੀਅਨ ਤੋਂ 14.5 ਬਿਲੀਅਨ ਦਾ ਨੁਕਸਾਨ ਹੋਇਆ ਸੀ। ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੇ ਕਿਹਾ ਕਿ ਸਰਕਾਰ ਟਰਾਂਸਪੋਰਟ ਨੈਟਵਰਕ ਨੂੰ ਹੋਏ ਨੁਕਸਾਨ ਨੂੰ ਹੱਲ ਕਰਨ ਲਈ ਸਥਾਨਕ ਕੌਂਸਲਾਂ ਦੀ ਸਹਾਇਤਾ ਲਈ ਅੱਗੇ ਵਧੇਗੀ।
