ਬੀਤੀ ਸ਼ਾਮ ਆਕਲੈਂਡ ਹਵਾਈ ਅੱਡੇ ਤੋਂ ਰਵਾਨਗੀ ਤੋਂ ਪਹਿਲਾਂ ਇੱਕ ਕੈਂਟਾਸ ਫਲਾਈਟ ਤੋਂ ਯਾਤਰੀਆਂ ਨੂੰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਿਕ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆ ਗਈ ਸੀ। ਕੈਂਟਾਸ ਦੇ ਬੁਲਾਰੇ ਨੇ ਕਿਹਾ ਕਿ ਸਿਡਨੀ ਜਾਣ ਵਾਲੀ ਫਲਾਈਟ QF148 ਦੇ ਯਾਤਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਜਦਕਿ ਇੰਜੀਨੀਅਰ ਜਹਾਜ਼ ਦਾ ਮੁਆਇਨਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਪਰ ਯਾਤਰੀਆਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਹੋਵੇਗੀ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਹੋਰ ਉਡਾਣਾਂ ਦੀ ਦੇਰੀ ਹੋਣ ਦੀ ਰਿਪੋਰਟ ਕੀਤੀ ਹੈ ਖ਼ਬਰਾਂ ਮੁਤਾਬਿਕ ਰਨਵੇ ਉੱਪਰ ਮਲਬਾ ਸੀ। ਹਵਾਈ ਅੱਡੇ ‘ਤੇ ਮਲਬੇ ਨੂੰ ਸਾਫ਼ ਕਰਨ ਲਈ ਦੋ ਸਵੀਪਰ ਟਰੱਕਾਂ ਨੂੰ ਭੇਜਿਆ ਗਿਆ ਸੀ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਰਨਵੇਅ ਦੇ ਥੋੜੇ ਸਮੇਂ ਦੇ ਬੰਦ ਹੋਣ ਨਾਲ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਅਤੇ ਆਉਣ ਵਾਲੀਆਂ ਉਡਾਣਾਂ ਲਈ ਕੁਝ ਡਾਇਵਰਸ਼ਨ ਲਾਗੂ ਹੋਏ ਹਨ। ਰਨਵੇਅ ਹੁਣ ਸੁਰੱਖਿਅਤ ਰੂਪ ਨਾਲ ਮੁੜ ਖੁੱਲ੍ਹ ਗਿਆ ਹੈ।
