ਨਿਊਜ਼ੀਲੈਂਡ ‘ਚ ਇਸ ਵੇਲੇ ਚੱਕਰਵਾਤ ਗੈਬਰੀਏਲ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਤੇਜ਼ ਹਵਾਵਾਂ ਕਾਰਨ ਆਕਲੈਂਡ ਏਅਰਪੋਰਟ ਦੇ ਅੰਦਰ ਅਤੇ ਬਾਹਰ ਸਾਰੀਆਂ ਘਰੇਲੂ ਉਡਾਣਾਂ ਨੂੰ ਬਾਕੀ ਦਿਨ ਲਈ ਰੱਦ ਕਰ ਦਿੱਤਾ ਗਿਆ ਹੈ। ਏਅਰ NZ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਲਗਭਗ 55 ਉਡਾਣਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਕਲੈਂਡ ਏਅਰਪੋਰਟ ਦੇ ਆਲੇ ਦੁਆਲੇ ਹਵਾ ਤੇਜ਼ ਹੋਣ ਕਾਰਨ ਉਡਾਣਾਂ ਜਾਰੀ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਇਸੇ ਕਾਰਨ ਆਕਲੈਂਡ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਇਸ ਸਮੇਂ ਤੇਜ਼ ਹਵਾਵਾਂ ਕਾਰਨ ਮੁਅੱਤਲ ਹਨ।
![flights suspended at auckland airport](https://www.sadeaalaradio.co.nz/wp-content/uploads/2023/02/df5cde63-a9f9-453b-9e2f-9590b919b34a-950x499.jpg)