ਆਕਲੈਂਡ ਤੋਂ ਵੈਲਿੰਗਟਨ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਦੇ ਦੇਰੀ ਨਾਲ ਉਡਾਣ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਹਾਜ਼ ਨਾਲ ਪੰਛੀ ਟਕਰਾਉਣ ਦੇ ਸ਼ੱਕ ਕਾਰਨ ਉਡਾਣ ‘ਚ ਦੇਰੀ ਕਰਨੀ ਪਈ ਸੀ। ਏਅਰ ਨਿਊਜ਼ੀਲੈਂਡ ਦੇ ਹੈੱਡ ਆਫ ਫਲਾਈਟ ਆਪਰੇਸ਼ਨ ਦੇ ਕਪਤਾਨ ਹਿਊਗ ਪੀਅਰਸ ਨੇ ਕਿਹਾ ਕਿ ਸ਼ੱਕੀ ਘਟਨਾ ਤੋਂ ਬਾਅਦ ਇੰਜੀਨੀਅਰਿੰਗ ਜਾਂਚ ਕੀਤੀ ਗਈ ਸੀ। ਯਾਤਰੀਆਂ ਨੂੰ ਫਲਾਈਟ ਤੋਂ ਉਤਰਨਾ ਪਿਆ ਅਤੇ ਜਹਾਜ਼ ਨੂੰ ਜਾਂਚ ਲਈ ਗੇਟ ‘ਤੇ ਵਾਪਸ ਭੇਜ ਦਿੱਤਾ ਗਿਆ ਸੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਹ ਜਹਾਜ਼ ਸੁਰੱਖਿਅਤ ਸੀ।ਪੀਅਰਸ ਨੇ ਕਿਹਾ, “ਅਸੀਂ ਏਅਰਕ੍ਰਾਫਟ ਦਾ ਮੁਆਇਨਾ ਕਰਦੇ ਸਮੇਂ ਇਸ ਜਹਾਜ ‘ਤੇ ਸਵਾਰ ਗਾਹਕਾਂ ਦੇ ਸਬਰ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ – ਉਨ੍ਹਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ।” ਇਸ ਦੌਰਾਨ ਕੁਝ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
