ਮੰਗਲਵਾਰ ਨੂੰ ਵੈਲਿੰਗਟਨ ਹਾਈਵੇਅ ਤੋਂ ਕੁੱਝ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਵੈਲਿੰਗਟਨ ਵਿੱਚ SH58 – ਪੇਰੇਮਾਟਾ ਟੂ ਹੇਵਰਡਸ ਰੋਡ ‘ਤੇ ਇੱਕ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਮੰਗਲਵਾਰ ਸ਼ਾਮ 5.30 ਵਜੇ ਦੇ ਕਰੀਬ ਸੜਦੀ ਹੋਈ ਗੱਡੀ ਦੇ ਬਾਰੇ ਵਿੱਚ ਰਿਪੋਰਟਾਂ ਆਈਆਂ ਸੀ ਅਤੇ ਸਿਲਵਰਸਟ੍ਰੀਮ ਤੋਂ ਇੱਕ ਚਾਲਕ ਦਲ ਨੂੰ ਘਟਨਾ ਸਥਾਨ ਵੱਲ ਭੇਜਿਆ ਗਿਆ ਸੀ। ਫਿਲਹਾਲ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਕਾਰ ਨੂੰ ਇਹ ਅੱਗ ਕਿਵੇਂ ਲੱਗੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
