ਸੋਮਵਾਰ ਸਵੇਰੇ ਆਕਲੈਂਡ ਦੇ ਉੱਤਰ-ਪੱਛਮੀ ਮੋਟਰਵੇਅ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਕਾਰਨ ਲੋਕਾਂ ਨੂੰ ਜਾਮ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਸੇਂਟ ਲੂਕਸ ਆਫ-ਰੈਂਪ ਦੇ ਨੇੜੇ ਇੱਕ ਸ਼ਹਿਰ ਜਾਣ ਵਾਲੀ ਲੇਨ ਨੂੰ ਰੋਕਣ ਵਾਲੇ ਹਾਦਸੇ ਦੀ ਸੂਚਨਾ ਸਵੇਰੇ 6.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੂੰ ਦਿੱਤੀ ਗਈ ਸੀ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ, “ਪੰਜ ਵਾਹਨਾਂ ਵਿਚਕਾਰ ਟੱਕਰ ਹੋਈ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਪੜਾਅ ‘ਤੇ ਕੋਈ ਸੱਟ ਲੱਗਣ ਦੀ ਰਿਪੋਰਟ ਨਹੀਂ ਹੈ।” ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਇੱਕ ਅਪਡੇਟ ਵਿੱਚ, ਪੁਲਿਸ ਨੇ ਕਿਹਾ ਕਿ ਸਾਰੀਆਂ ਲੇਨਾਂ ਹੁਣ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ।
