[gtranslate]

ਪਹਾੜਾਂ ‘ਚ ਸੁਹਾਵਣਾ ਸਫ਼ਰ, ਕੀਰਤਪੁਰ-ਮਨਾਲੀ ਫੋਰਲੇਨ ਪਹਾੜਾਂ ਦੀ ਚੀਰ-ਫਾੜ, ਵਗਦਾ ਦਰਿਆ ਤੇ ਕਲਪਨਾ ਤੋਂ ਪਰੇ ਕੰਮ !

five tunnels constructed on kiratpur manali

ਇੱਕ ਪਾਸੇ ਖੜ੍ਹੇ ਪਹਾੜ ਅਤੇ ਦੂਜੇ ਪਾਸੇ ਵਗਦਾ ਬਿਆਸ ਦਰਿਆ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀ ਰਫ਼ਤਾਰ ਦੇ ਨਾਲ-ਨਾਲ ਇਨ੍ਹਾਂ ਚੁਣੌਤੀਆਂ ਨਾਲ ਵੀ ਨਜਿੱਠਣਾ ਸੀ ਅਤੇ ਨਵੀਂ ਸੜਕ ਵੀ ਬਣਾਉਣੀ ਸੀ। ਜੇ ਸੌਖੇ ਸ਼ਬਦਾਂ ‘ਚ ਗੱਲ ਕਰੀਏ ਤਾਂ ਖ਼ਬਰ ਇਹ ਹੈ ਕਿ ਜੇਕਰ ਤੁਸੀ ਪਹਾੜਾਂ ‘ਚ ਘੁੰਮਣ ਜਾਣਾ ਹੈ ਤਾਂ ਤੁਹਾਡਾ ਸਫ਼ਰ ਸੁਖਾਲਾ ਹੋਣ ਦੇ ਨਾਲ ਨਾਲ ਘੱਟ ਸਮੇ ਦੇ ਵਿੱਚ ਪੂਰਾ ਹੋਵੇਗਾ। ਦਰਅਸਲ 15 ਜੂਨ ਤੋਂ ਬਾਅਦ ਦਿੱਲੀ ਤੋਂ ਮਨਾਲੀ ਤੱਕ ਦੇ ਸਫਰ ਵਿੱਚ 4 ਘੰਟੇ ਘੱਟ ਲੱਗਣਗੇ। ਦੱਸ ਦੇਈਏ ਚੰਡੀਗੜ੍ਹ-ਮਨਾਲੀ ਹਾਈਵੇ ਬਣਾਉਣ ਦਾ ਕੰਮ ਕਾਫੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਮੰਡੀ ਜ਼ਿਲੇ ਦੇ ਹਨੋਗੀ ਤੋਂ ਝਲੋਗੀ ਤੱਕ ਕੀਰਤਪੁਰ-ਮਨਾਲੀ ਚਾਰ ਮਾਰਗੀ ਹਾਈਵੇਅ ‘ਤੇ ਬਣੀਆਂ ਪੰਜ ਸੁਰੰਗਾਂ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਸੁਰੰਗ ਇਸ ਲਈ ਬਣਾਈ ਗਈ ਹੈ ਕਿਉਂਕਿ ਚੱਟਾਨਾਂ ਡਿੱਗਣ ਅਤੇ ਢਿੱਗਾਂ ਡਿੱਗਣ ਕਾਰਨ ਇਹ ਸੜਕ ਹਮੇਸ਼ਾ ਹੀ ਘੰਟਿਆਂ ਬੱਧੀ ਬੰਦ ਰਹਿੰਦੀ ਸੀ ਅਤੇ ਲੋਕ ਜਾਮ ‘ਚ ਫਸੇ ਰਹਿੰਦੇ ਸੀ। ਹੁਣ ਚਾਰ ਮਾਰਗੀ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਥਾਵਾਂ ‘ਤੇ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ, ਜਿੱਥੇ ਅਜਿਹੀਆਂ ਸਮੱਸਿਆਵਾਂ ਸਭ ਤੋਂ ਵੱਧ ਹੁੰਦੀਆਂ ਸਨ। NHAI ਨੇ ਨਵੇਂ ਚਾਰ-ਮਾਰਗੀ ਹਾਈਵੇਅ ਦੇ ਨਾਲ-ਨਾਲ ਕਈ ਸੁਰੰਗਾਂ ਵੀ ਬਣਾਈਆਂ ਹਨ ਤਾਂ ਜੋ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਰੂਟ ਦੇ ਨਾਲ ਅਕਸਰ ਚੱਟਾਨਾਂ ਦੇ ਡਿੱਗਣ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਤੋਂ ਬਚਿਆ ਜਾ ਸਕੇ।

ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਯਾਤਰੀ ਸਿਰਫ਼ 6 ਘੰਟਿਆਂ ਵਿੱਚ ਸਫ਼ਰ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣਗੇ। ਕੀਰਤਪੁਰ ਅਤੇ ਮਨਾਲੀ ਵਿਚਕਾਰ ਹਾਈਵੇਅ ਪ੍ਰੋਜੈਕਟ ਲਗਭਗ ਪੂਰਾ ਹੋ ਗਿਆ ਹੈ ਅਤੇ 15 ਜੂਨ ਤੋਂ ਜਨਤਕ ਵਰਤੋਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਇੱਕ ਵਾਰ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਬਾਅਦ, ਇਹ ਹਾਈਵੇਅ ਦਿੱਲੀ ਅਤੇ ਮਨਾਲੀ ਵਿਚਕਾਰ ਯਾਤਰਾ ਦਾ ਸਮਾਂ ਮੌਜੂਦਾ 14 ਘੰਟਿਆਂ ਤੋਂ ਘਟਾ ਕੇ ਸਿਰਫ 10 ਘੰਟੇ ਕਰ ਦੇਵੇਗਾ। ਹਾਈਵੇਅ ਚੰਡੀਗੜ੍ਹ ਅਤੇ ਮਨਾਲੀ ਵਿਚਕਾਰ ਸਫ਼ਰ ਦਾ ਸਮਾਂ ਵੀ ਘਟਾ ਕੇ ਸਿਰਫ਼ ਛੇ ਘੰਟੇ ਦਾ ਰਹਿ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਨੁਸਾਰ, ਨਵਾਂ ਹਾਈਵੇਅ ਚੰਡੀਗੜ੍ਹ ਅਤੇ ਮਨਾਲੀ ਵਿਚਕਾਰ ਲਗਭਗ 40 ਕਿਲੋਮੀਟਰ ਦੀ ਦੂਰੀ ਨੂੰ ਘਟਾ ਦੇਵੇਗਾ।

ਦੱਸ ਦੇਈਏ ਕੀਰਤਪੁਰ ਸਾਹਿਬ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਹਿੱਸੇ ਵਾਲੇ ਨੇਰ ਚੌਕ ਤੱਕ ਲਗਭਗ ਇਹ 115 ਕਿਲੋਮੀਟਰ ਤੱਕ ਦਾ ਸਫ਼ਰ ਹੈ। ਇਸ ਸੜਕ ਦਾ ਸਭ ਤੋਂ ਵੱਧ ਭੀੜ ਵਾਲਾ ਹਿੱਸਾ ਸਵਾਰਘਾਟ ਅਤੇ ਬਿਲਾਸਪੁਰ ਵਿਚਕਾਰਲਾ ਹਿੱਸਾ ਹੈ। ਹੋਲੀ ਰਫ਼ਤਾਰ ਅਤੇ ਭਾਰੀ ਆਵਾਜਾਈ ਕਾਰਨ ਵਾਹਨਾਂ ਨੂੰ 38 ਕਿਲੋਮੀਟਰ ਦੇ ਇਸ ਹਿੱਸੇ ਨੂੰ ਪਾਰ ਕਰਨ ਲਈ ਅਕਸਰ ਇੱਕ ਘੰਟਾ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ।

ਇੱਕ ਅਹਿਮ ਗੱਲ ਇਹ ਹੈ ਕਿਤਾਰਪੁਰ-ਮਨਾਲੀ ਫੋਰਲੇਨ ਦਾ ਸਭ ਤੋਂ ਔਖਾ ਕੰਮ ਪੰਡੋਹ ਤੋਂ ਟਾਕੋਲੀ ਤੱਕ ਫੋਰਲੇਨ ਬਣਾਉਣਾ ਹੈ। ਇੱਥੇ ਫੋਰਲੇਨ ਨੂੰ ਸੁਰੰਗਾਂ ਵਿੱਚੋਂ ਲੰਘਾਇਆ ਜਾ ਰਿਹਾ ਹੈ ਅਤੇ ਇਸ ਲਈ 10 ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। 5 ਸੁਰੰਗਾਂ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਬਾਕੀ 5 ਸੁਰੰਗਾਂ ‘ਤੇ ਕੰਮ ਚੱਲ ਰਿਹਾ ਹੈ ਅਤੇ ਇਸ ਕੰਮ ਨੂੰ ਮਾਰਚ 2024 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ ਜੇਕਰ ਸਭ ਤੋਂ ਜ਼ਿਆਦਾ ਸੜਕ ਬੰਦ ਹੋਈ ਤਾਂ ਉਹ ਦਾਵੜਾ ਸੀ। ਇਹ ਅਜਿਹਾ ਸਲਾਈਡਿੰਗ ਜ਼ੋਨ ਬਣ ਗਿਆ ਸੀ, ਜਿੱਥੇ ਹਰ ਰੋਜ਼ ਪਹਾੜੀ ਤੋਂ ਮਲਬਾ ਜਾਂ ਪੱਥਰ ਡਿੱਗਦੇ ਰਹਿੰਦੇ ਸਨ। ਅੱਜ ਤੱਕ ਪਤਾ ਨਹੀਂ ਕਿੰਨੇ ਲੋਕ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਗਏ ਅਤੇ ਆਪਣੀ ਜਾਨ ਗਵਾ ਚੁੱਕੇ ਹਨ। ਦਾਵੜਾ ਨੇੜੇ ਜ਼ਮੀਨ ਖਿਸਕਣ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ‘ਤੇ ਮੌਜੂਦ ਹਨ, ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ। ਦੂਜੇ ਪਾਸੇ ਵਗਦਾ ਬਿਆਸ ਦਰਿਆ ਤਬਾਹੀ ਮਚਾ ਦਿੰਦਾ ਸੀ। ਦਾਵੜਾ ਨੇੜੇ ਹਾਈਵੇਅ ਰੋਡ ਬਿਆਸ ਦਰਿਆ ਦੇ ਬਿਲਕੁਲ ਨਾਲ ਹੈ ਅਤੇ ਜਿਵੇਂ ਹੀ ਦਰਿਆ ‘ਤੇ ਪਾਣੀ ਦਾ ਪੱਧਰ ਵਧਦਾ ਹੈ, ਪਹਿਲਾਂ ਸਾਰਾ ਪਾਣੀ ਹਾਈਵੇ ‘ਤੇ ਆ ਜਾਂਦਾ ਸੀ ਅਤੇ ਹਾਈਵੇਅ ਬੰਦ ਹੋ ਜਾਂਦਾ ਸੀ, ਪਰ ਹੁਣ ਇਹ ਸਭ ਕੁਝ ਨਹੀਂ ਹੋਵੇਗਾ।

ਹਾਲਾਂਕਿ, ਅਧਿਕਾਰਤ ਉਦਘਾਟਨ ਬਾਅਦ ਵਿੱਚ ਹੋਵੇਗਾ, ਪਰ ਹੁਣ ਲੋਕ ਮਨਾਲੀ ਵੱਲ ਜਾ ਰਹੇ ਹਨ ਜਾਂ ਵਾਪਸ ਆ ਰਹੇ ਹਨ, ਫਿਰ ਹਨੋਗੀ ਤੋਂ ਝਲੋਗੀ ਵਿਚਕਾਰ ਯਾਤਰਾ ਇਨ੍ਹਾਂ ਪੰਜ ਸੁਰੰਗਾਂ ਅਤੇ ਸ਼ਾਨਦਾਰ ਫਲਾਈਓਵਰ ਤੋਂ ਹੋ ਕੇ ਲੰਘੇਗੀ।

Leave a Reply

Your email address will not be published. Required fields are marked *