ਤੇਜ਼ ਰਫਤਾਰ ਕਾਰਨ ਅਕਸਰ ਹੀ ਸੜਕ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ 15 ਅਤੇ 16 ਸਾਲ ਦੀ ਉਮਰ ਦੇ ਪੰਜ ਅੱਲ੍ਹੜ (ਕਿਸ਼ੋਰ )ਉਮਰ ਦੇ ਮੁੰਡਿਆਂ ਦੀ ਬੀਤੀ ਰਾਤ ਤਿਮਾਰੂ (Timaru ) ਨੇੜੇ ਇੱਕ ਹਾਦਸੇ ਵਿੱਚ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਮੁੱਢਲੀਆਂ ਰਿਪੋਰਟਾਂ ਮੁਤਾਬਿਕ ਇੰਨਾਂ ਵਿੱਚੋਂ ਕਿਸੇ ਨੇ ਵੀ ਸੀਟ ਬੈਲਟ ਨਹੀਂ ਲਗਾਈ ਹੋਈ ਸੀ।
ਛੇਵਾਂ ਵਿਅਕਤੀ – ਡਰਾਈਵਰ – ਤਿਮਾਰੂ ਹਸਪਤਾਲ ਵਿੱਚ ਦਾਖਲ ਹੈ। ਅੱਜ ਸਵੇਰੇ ਇੱਕ ਅਪਡੇਟ ਵਿੱਚ, ਦੱਖਣੀ ਕੈਂਟਰਬਰੀ ਡੀਐਚਬੀ ਨੇ ਕਿਹਾ ਕਿ ਡਰਾਈਵਰ “serious but stable” ਹਾਲਤ ਵਿੱਚ ਹੈ। ਇੰਸਪੈਕਟਰ ਡੇਵ ਗਾਸਕਿਨ ਨੇ ਪੁਸ਼ਟੀ ਕੀਤੀ ਕਿ ਕੱਲ੍ਹ ਰਾਤ 7.30 ਵਜੇ ਤੋਂ ਪਹਿਲਾਂ Washdyke ਦੇ Seadown ਰੋਡ ਅਤੇ Meadows ਰੋਡ ਦੇ ਚੌਰਾਹੇ ‘ਤੇ ਇਹ ਹਾਦਸਾ ਵਾਪਰਿਆ ਹੈ। ਮੰਨਿਆ ਜਾਂ ਰਿਹਾ ਹੈ ਕਿ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਨਿਸਾਨ ਬਲੂਬਰਡ “ਟੁਕੜਿਆਂ” ਵਿੱਚ ਵੰਡੀ ਗਈ।
ਨੈਸ਼ਨਲ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗਰੇਲੀ (Steve Greally) ਨੇ ਕਿਹਾ ਕਿ ਇਸ ਘਾਤਕ ਹਾਦਸੇ ਦੇ ਪ੍ਰਭਾਵ ਨੂੰ ਵਿਆਪਕ ਤੌਰ ਤੇ ਮਹਿਸੂਸ ਕੀਤਾ ਜਾਵੇਗਾ। ਖੇਤਰ ਦਾ ਹਰ ਵਿਅਕਤੀ ਦੁਖੀ ਹੋਵੇਗਾ। ਇੱਕ ਪਲ ਵਿੱਚ ਪੰਜ ਜਾਨਾਂ ਗੁਆਉਣਾ ਇੱਕ ਭਿਆਨਕ ਤ੍ਰਾਸਦੀ ਹੈ ਅਤੇ ਸਾਡੇ ਵਿਚਾਰ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ।”