ਬੁੱਧਵਾਰ ਸਵੇਰੇ ਦੱਖਣੀ ਵਾਈਕਾਟੋ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਇੱਥੇ ਹਾਦਸੇ ‘ਚ ਪੰਜ ਲੋਕ ਜ਼ਖਮੀ ਹੋਏ ਹਨ ਅਤੇ ਸਟੇਟ ਹਾਈਵੇਅ 1 ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ Piarere ਵਿਖੇ ਦੋ ਵਾਹਨਾਂ ਦੀ ਟੱਕਰ ਹੋ ਗਈ। ਜਿਸ ਕਾਰਨ ਪੰਜ ਲੋਕ ਗੰਭੀਰ ਜ਼ਖ਼ਮੀ ਹੋ ਗਏ। SH1 ਹੋਰਾਹੋਰਾ ਰੋਡ ਅਤੇ ਪਾਪਾਰਾਮੂ ਰੋਡ ਵਿਚਕਾਰ ਬੰਦ ਸੀ।