ਸਟੇਟ ਹਾਈਵੇਅ 2 ‘ਤੇ ਵਾਈਹੀ ਦੇ ਦੱਖਣ ਵਿੱਚ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਪੰਜ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ‘ਚੋਂ ਇੱਕ ਦੀ ਹਾਲਤ ਗੰਭੀਰ ਹੈ। ਐਮਰਜੈਂਸੀ ਸੇਵਾਵਾਂ, ਜਿਨ੍ਹਾਂ ਵਿੱਚ ਛੇ ਐਂਬੂਲੈਂਸਾਂ ਅਤੇ ਦੋ ਹੈਲੀਕਾਪਟਰਾਂ ਸ਼ਾਮਿਲ ਹਨ, ਨੂੰ ਸ਼ਾਮ 5.40 ਵਜੇ ਦੇ ਕਰੀਬ ਟੌਰੰਗਾ ਰੋਡ ਨੇੜੇ ਹੋਏ ਹਾਦਸੇ ਲਈ ਬੁਲਾਇਆ ਗਿਆ ਸੀ। ਜਿਆਦਾ ਸੱਟਾਂ ਵਾਲੇ ਦੋ ਲੋਕਾਂ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਸੀ ਜਦਕਿ ਤਿੰਨ ਹੋਰਾਂ ਨੂੰ ਐਂਬੂਲੈਂਸ ਰਾਹੀਂ ਟੌਰੰਗਾ ਹਸਪਤਾਲ ਲਿਜਾਇਆ ਗਿਆ ਸੀ।
