ਅੱਜ ਸੈਂਟਰਲ ਆਕਲੈਂਡ ਵਿੱਚ ਯੂਨੀਵਰਸਿਟੀ ਆਫ਼ ਆਕਲੈਂਡ ਨੇੜੇ ਇੱਕ ਗੰਭੀਰ ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਸਾਇਮੰਡਸ ਸਟ੍ਰੀਟ ‘ਤੇ ਹਾਦਸਾ ਦੁਪਹਿਰ ਤੋਂ ਬਾਅਦ ਹੋਇਆ ਸੀ। ਪੁਲਿਸ ਨੇ ਕਿਹਾ ਕਿ “ਸ਼ੁਰੂਆਤੀ ਪੜਾਅ ‘ਤੇ ਇਹ ਜਾਪਦਾ ਹੈ ਕਿ ਇੱਕ ਵਾਹਨ ਇੱਕ ਦਰੱਖਤ ਅਤੇ ਇੱਕ ਪੈਦਲ ਯਾਤਰੀ ਨਾਲ ਟਕਰਾ ਗਿਆ ਹੈ। ਹਾਦਸੇ ਮਗਰੋਂ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਚਾਰ ਹੋਰਾਂ ਨੂੰ ਦਰਮਿਆਨੀਆ ਤੋਂ ਮਾਮੂਲੀ ਸੱਟਾਂ ਲੱਗੀਆਂ ਹਨ।” ਸੇਂਟ ਜੌਨ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਚੌਥੇ ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ।
