ਅੱਜ ਸਵੇਰੇ ਲੋਅਰ ਹੱਟ ਨੇੜੇ ਵੈਨੂਈਓਮਾਟਾ ਵਿੱਚ ਇੱਕ ਬੱਸ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਪੰਜ ਲੋਕਾਂ ਦੇ ਜ਼ਖਮੀ ਹੋਣ ਅਤੇ ਕਈ ਘਰਾਂ ਦੀ ਬਿਜਲੀ ਗੁੱਲ ਹੋਣ ਦੀ ਖ਼ਬਰ ਹੈ। ਸਵੇਰੇ ਲਗਭਗ 11.45 ਵਜੇ ਹਾਈਨ ਰੋਡ ਅਤੇ ਕੋਸਟ ਰੋਡ ਦੇ ਚੌਰਾਹੇ ‘ਤੇ ਪੁਲਿਸ ਨੂੰ ਬੁਲਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਪੰਜ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗਣ ਦੀ ਖ਼ਬਰ ਹੈ।” ਵੈਲਿੰਗਟਨ ਇਲੈਕਟ੍ਰੀਸਿਟੀ ਦੇ ਅਨੁਸਾਰ ਦੁਪਹਿਰ 2 ਵਜੇ ਤੱਕ, ਇਲਾਕੇ ਦੇ 53 ਘਰ ਬਿਜਲੀ ਤੋਂ ਬਿਨਾਂ ਸਨ।
