ਤੁਸੀ ਪੰਜਾਬ ‘ਚ ਕਈ ਸਾਲ ਪਹਿਲਾਂ ਰਾਤ ਨੂੰ ਜਾਗਦੇ ਰਹੋ ਵਾਲਾ ਹੋਕਾ ਤਾਂ ਜ਼ਰੂਰ ਸੁਣਿਆ ਹੋਣਾ ਪਰ ਸ਼ਾਇਦ ਹੁਣ ਲੱਗਦਾ ਕਿ ਪੰਜਾਬ ‘ਚ ਬੰਦ ਹੋ ਚੁੱਕੇ ਇਸ ਹੋਕੇ ਦੀ ਜ਼ਰੂਰਤ ਨਿਊਜ਼ੀਲੈਂਡ ‘ਚ ਜਿਆਦਾ ਹੈ। ਕਿਉਂਕ ਜਿਸ ਹਿਸਾਬ ਨਾਲ ਨਿਊਜ਼ੀਲੈਂਡ ‘ਚ ਚੋਰੀਆਂ ਹੋ ਰਹੀਆਂ ਨੇ ਉਨ੍ਹਾਂ ਵਾਰਦਾਤਾਂ ਨੇ ਆਮ ਲੋਕਾਂ ਸਣੇ ਪ੍ਰਸ਼ਾਸਨ ਦੀ ਵੀ ਨੀਂਦ ਉਡਾਈ ਹੋਈ ਹੈ। ਇੱਕ ਤਾਜ਼ਾ ਮਾਮਲਾ ਹੁਣ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਦਰਅਸਲ ਇਸ ਹਫਤੇ ਦੇ ਸ਼ੁਰੂ ਵਿੱਚ ਦੱਖਣੀ ਆਕਲੈਂਡ ਵਿੱਚ ਇੱਕ ਗਲੀ ‘ਚ ਪੰਜ ਘਰਾਂ ‘ਚ ਇੱਕੋ ਰਾਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਪੁਲਿਸ ਦੇ ਅਨੁਸਾਰ, ਇੱਕ 30 ਸਾਲਾ ਵਿਅਕਤੀ ‘ਤੇ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ, ਅਤੇ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੋਮਵਾਰ ਨੂੰ, ਇੱਕ ਵਿਅਕਤੀ ਨੇ ਟਾਕਾਨਿਨੀ ਦੇ ਉਪਨਗਰ ਵਿੱਚ ਰਾਜਕੁਮਾਰੀ ਸੇਂਟ ਦੇ ਘਰਾਂ ਤੋਂ ਕਥਿਤ ਤੌਰ ‘ਤੇ ਗਹਿਣੇ ਅਤੇ tools ਸਮੇਤ ਹੋਰ ਚੀਜ਼ਾਂ ਚੋਰੀ ਕਰ ਲਈਆਂ ਸੀ। ਪੁਲਿਸ ਨੇ ਘਰਾਂ ਦੇ ਮਾਲਕਾਂ ਨੂੰ “ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਤਾਲਾ ਲਗਾਉਣ ਅਤੇ ਆਲੇ ਦੁਆਲੇ ਚੌਕਸ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਹੈ ਕਿ ਸੀਸੀਟੀਵੀ ਘਰ ਦੀ ਵਾਧੂ ਸੁਰੱਖਿਆ ਪ੍ਰਦਾਨ ਕਰਨ ਵਿੱਚ ਲਾਭਦਾਇਕ ਹੋ ਸਕਦਾ ਹੈ।” 30 ਸਾਲਾ ਵਿਅਕਤੀ 22 ਜਨਵਰੀ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਹੋਵੇਗਾ।