ਉੱਤਰੀ ਕੈਂਟਰਬਰੀ ‘ਚ ਹਫਤੇ ਦੇ ਅੰਤ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਾਈਮਾਕਰੀਰੀ ਜ਼ਿਲ੍ਹੇ ਦੇ ਮੇਅਰ ਡੈਨ ਗੋਰਡਨ ਨੇ ਕਿਹਾ ਕਿ ਮੌਤਾਂ ਦਾ ਭਾਈਚਾਰੇ ‘ਤੇ “ਡੂੰਘਾ” ਪ੍ਰਭਾਵ ਪਵੇਗਾ। “ਮੈਂ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਦੇ ਸਮਰਪਿਤ ਕੰਮ ਨੂੰ ਵੀ ਸਵੀਕਾਰ ਕਰਨਾ ਚਾਹਾਂਗਾ, ਕੁਝ ਜੋ ਦੋਵੇਂ ਦ੍ਰਿਸ਼ਾਂ ਵਿੱਚ ਸ਼ਾਮਿਲ ਹੋਏ ਸਨ। ਮੈਂ ਜਾਣਦਾ ਹਾਂ ਕਿ ਇਹ ਖਾਸ ਤੌਰ ‘ਤੇ ਮੁਸ਼ਕਿਲ ਸੀ। ਇਹ ਘਟਨਾਵਾਂ ਸਾਡੀਆਂ ਸੜਕਾਂ ‘ਤੇ ਦੇਖਭਾਲ ਕਰਨ ਦੀ ਜ਼ਰੂਰਤ ਦੀ ਦੁਖਦਾਈ ਯਾਦ ਦਿਵਾਉਂਦੀਆਂ ਹੈ।”
ਪਹਿਲਾ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਈਮਾਕਰੀਰੀ ਵਿੱਚ ਇੱਕ ਕਾਰ ਅਤੇ ਸਕੂਲ ਬੱਸ ਦੀ ਟੱਕਰ ਵਿੱਚ ਵਾਪਰਿਆ ਸੀ। ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਐਤਵਾਰ ਰਾਤ ਨੂੰ ਸੇਫਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਸੇਫਟਨ ਹਾਦਸੇ ਮਗਰੋਂ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਸੀ। ਉਸ ਵਿਅਕਤੀ ਦੀ ਰਾਤ ਹਸਪਤਾਲ ਵਿੱਚ ਮੌਤ ਹੋ ਗਈ।