ਟੌਪੋ ਵਿੱਚ ਜੌਨਬਰੂਕ ਕ੍ਰੇਸੈਂਟ ‘ਤੇ, ਈਸਟਰ ਵੀਕਐਂਡ ਦੌਰਾਨ ਇੱਕ ਪੈਟਰੋਲ ਸਟੇਸ਼ਨ ‘ਤੇ ਹੋਈ ਲੁੱਟ ਤੋਂ ਬਾਅਦ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਰਿਆਨ ਯਾਰਡਲੇ ਨੇ ਕਿਹਾ ਕਿ ਸੋਮਵਾਰ 1 ਅਪ੍ਰੈਲ ਨੂੰ ਸ਼ਾਮ 5 ਵਜੇ ਦੇ ਕਰੀਬ ਇੱਕ ਸਮੂਹ ਹਥਿਆਰਾਂ ਨਾਲ ਸਟੋਰ ਵਿੱਚ ਦਾਖਲ ਹੋਇਆ ਸੀ ਅਤੇ ਸਟੋਰ ਤੋਂ ਸਿਗਰਟਾਂ ਸਮੇਤ ਕਈ ਚੀਜ਼ਾਂ ਚੀਜ਼ਾਂ ਚੋਰੀ ਕਰ ਲਈਆਂ ਸੀ। ਚੋਰੀ ਦੇ ਮਾਮਲੇ ‘ਚ ਇੱਕ 14, ਦੋ 15 ਅਤੇ ਇੱਕ 17 ਸਾਲ ਦੀ ਉਮਰ ਦੇ ਜਵਾਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਵਾਈਕਾਟੋ ਪੁਲਿਸ ਨੇ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਮਤਾਮਾਤਾ ਦੇ ਟਾਵਰ ਰੋਡ ‘ਤੇ ਇੱਕ ਵਪਾਰਕ ਅਹਾਤੇ ‘ਤੇ ਦੋ ਵੱਖ-ਵੱਖ ਤਾਰੀਖਾਂ ਨੂੰ ਭਿਆਨਕ ਲੁੱਟਾਂ-ਖੋਹਾਂ ਕਰਨ ਤੋਂ ਬਾਅਦ ਇੱਕ 19 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਪੁਲਿਸ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ, ਮੰਗਲਵਾਰ 26 ਮਾਰਚ ਅਤੇ ਵੀਰਵਾਰ 4 ਅਪ੍ਰੈਲ ਨੂੰ, ਆਦਮੀ ਨੇ “ਕਰਮਚਾਰੀਆਂ ਨੂੰ ਚਾਕੂ ਨਾਲ ਧਮਕਾਇਆ ਸੀ ਅਤੇ ਤੰਬਾਕੂ, ਸਿਗਰੇਟ ਅਤੇ ਨਕਦੀ ਲੁੱਟੀ ਸੀ।