Te Puke ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪੁਲਿਸ ਵੱਲੋਂ ਇੱਕ ਝਗੜੇ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇੱਕ ਹੋਰ ਨੂੰ ਹਸਪਤਾਲ ਲਿਜਾਇਆ ਗਿਆ ਸੀ, ਇਹ ਕਾਰਵਾਈ ਸ਼ਨੀਵਾਰ ਸਵੇਰੇ ਤੜਕੇ Te Puke ਵਿੱਚ ਝਗੜੇ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਨੂੰ ਸਵੇਰੇ 2.45 ਵਜੇ ਦੇ ਕਰੀਬ ਡਨਲੌਪ ਰੋਡ ‘ਤੇ ਬੁਲਾਇਆ ਗਿਆ ਸੀ, ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਲੋਕਾਂ ਦਾ ਇੱਕ ਸਮੂਹ “ਗਲੀ ਵਿੱਚ ਲੜ ਰਿਹਾ ਸੀ”। ਫਿਲਹਾਲ ਝਗੜੇ ਦੀ ਜਾਂਚ ਜਾਰੀ ਹੈ, ਪੁਲਿਸ ਕਿਸੇ ਵੀ ਵਿਅਕਤੀ ਨਾਲ ਗੱਲ ਕਰਨਾ ਚਾਹੇਗੀ ਜਿਸ ਨੇ ਝਗੜੇ ਨੂੰ ਦੇਖਿਆ ਹੋਵੇ ਜਾਂ ਸੀਸੀਟੀਵੀ ਸਮੇਤ ਕੋਈ ਫੁਟੇਜ ਹੋਵੇ।” ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਣ ਲਈ 105 ‘ਤੇ ਪੁਲਿਸ ਨੂੰ ਫ਼ੋਨ ਕਰਨ ਲਈ ਕਿਹਾ ਗਿਆ ਹੈ।
