ਟੌਪੋ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਵੱਡੀ ਲੜਾਈ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੜਾਈ ਦੇ ਇਸ ਮਾਮਲੇ ਨੂੰ ਪੁਲਿਸ ਨੇ “ਵੱਡੀ ਵਿਗਾੜ ਵਾਲੀ ਘਟਨਾ” ਵੱਜੋਂ ਵਰਣਨ ਕੀਤਾ ਹੈ ਜਿਸ ਵਿੱਚ ਸੱਤ ਲੋਕਾਂ ਦੇ ਸ਼ਾਮਿਲ ਹੋਣ ਦੀ ਗੱਲ ਆਖੀ ਜਾ ਰਹੀ ਹੈ, ਇਹ ਲੜਾਈ ਦੁਪਹਿਰ 1 ਵਜੇ ਦੇ ਕਰੀਬ ਰਿਚਮੰਡ ਦੀਆਂ ਦੁਕਾਨਾਂ ਦੇ ਨੇੜੇ ਹੋਈ ਸੀ। ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ, “ਆਮ ਲੋਕਾਂ ਨੇ ਇੱਕ ਗਰੁੱਪ ਦੀ ਲੜਾਈ ਨੂੰ ਬਾਰੇ ਪੁਲਿਸ ਨੂੰ ਫ਼ੋਨ ਕੀਤਾ ਸੀ।” ਪੁਲਿਸ ਨੇ ਸੱਤ ਵਿੱਚੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਉਮਰ 18, 21, 29, 30 ਅਤੇ 33 ਸਾਲ ਹੈ।
![five arrested in taupō](https://www.sadeaalaradio.co.nz/wp-content/uploads/2024/04/WhatsApp-Image-2024-04-10-at-10.48.26-PM-950x535.jpeg)