ਪਿਛਲੇ ਹਫਤੇ ਡੁਨੇਡਿਨ ਵਿੱਚ ਇੱਕ ਕਥਿਤ ਗੰਭੀਰ ਹਮਲੇ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਨਿਕ ਲੇ ਨੇ ਕਿਹਾ ਕਿ ਇਹ ਘਟਨਾ ਪਿਛਲੇ ਸ਼ਨੀਵਾਰ, 2 ਮਾਰਚ ਨੂੰ ਸੈਲਵਿਨ ਸਟਰੀਟ ‘ਤੇ ਵਾਪਰੀ ਸੀ। ਲੇਹ ਨੇ ਕਿਹਾ ਕਿ, “8 ਮਾਰਚ ਨੂੰ ਡੁਨੇਡਿਨ ਖੇਤਰ ਦੇ ਆਲੇ-ਦੁਆਲੇ ਕਈ ਖੋਜ ਵਾਰੰਟ ਲਾਗੂ ਕੀਤੇ ਗਏ ਸਨ, ਨਤੀਜੇ ਵਜੋਂ ਪੰਜ ਗ੍ਰਿਫਤਾਰੀਆਂ ਕੀਤੀਆਂ ਗਈਆਂ। ਪੰਜੇ ਨੌਜਵਾਨ ਅੱਜ ਡੁਨੇਡਿਨ ਯੂਥ ਕੋਰਟ ਵਿੱਚ ਪੇਸ਼ ਹੋਣਗੇ, ਜੋ ਗੰਭੀਰ ਹਿੰਸਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।” ਉੱਥੇ ਹੀ ਚਾਰ ਪੀੜਤਾਂ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ।
