[gtranslate]

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਚੱਲੀਆਂ ਗੋਲੀਆਂ, ਕਿਹਾ- ‘ਡਰਪੋਕ, ਠੱਗਾਂ ਦਾ ਨਵਾਂ ਪਾਕਿਸਤਾਨ’

firing on imran khans ex wife

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਰੇਹਮ ਖਾਨ ਨੇ ਟਵੀਟ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਰੇਹਮ ਨੇ ਪਾਕਿਸਤਾਨ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ, “ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਨੂੰ ਡਰਪੋਕ, ਠੱਗਾਂ ਅਤੇ ਲਾਲਚੀ ਲੋਕਾਂ ਦਾ ਦੇਸ਼ ਕਿਹਾ।” ਰੇਹਮ ਖਾਨ ਨੇ ਟਵੀਟ ‘ਚ ਲਿਖਿਆ, “ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਵਾਪਸ ਆ ਰਹੀ ਸੀ। ਰਸਤੇ ‘ਚ ਕੁੱਝ ਲੋਕਾਂ ਨੇ ਮੇਰੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਦੋ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ ‘ਤੇ ਮੇਰੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਤੁਰੰਤ ਆਪਣੀ ਕਾਰ ਬਦਲੀ। ਮੇਰਾ ਸੁਰੱਖਿਆ ਗਾਰਡ ਅਤੇ ਡਰਾਈਵਰ ਕਾਰ ਵਿੱਚ ਸਨ। ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਕਾਇਰਾਂ, ਲੁਟੇਰਿਆਂ ਅਤੇ ਲਾਲਚੀ ਲੋਕਾਂ ਦੀ ਧਰਤੀ ‘ਤੇ ਤੁਹਾਡਾ ਸੁਆਗਤ ਹੈ।”

ਰੇਹਮ ਨੇ ਅੱਗੇ ਲਿਖਿਆ, “ਮੈਂ ਇੱਕ ਆਮ ਪਾਕਿਸਤਾਨੀ ਵਾਂਗ ਜੀਣਾ ਅਤੇ ਮਰਨਾ ਚਾਹੁੰਦੀ ਹਾਂ। ਮੇਰੇ ‘ਤੇ ਹਮਲਾ ਹੋਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਲਈ ਇਸ ਅਖੌਤੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਮੈਂ ਆਪਣੀ ਮਾਤ ਭੂਮੀ ਲਈ ਗੋਲੀ ਖਾਣ ਨੂੰ ਵੀ ਤਿਆਰ ਹਾਂ।” ਬ੍ਰਿਟਿਸ਼-ਪਾਕਿਸਤਾਨੀ ਮੂਲ ਦੀ ਪੱਤਰਕਾਰ ਅਤੇ ਸਾਬਕਾ ਟੀਵੀ ਐਂਕਰ ਰੇਹਮ ਖਾਨ ਦਾ ਵਿਆਹ 2014 ਵਿੱਚ ਇਮਰਾਨ ਖਾਨ ਨਾਲ ਹੋਇਆ ਸੀ। ਦੋਵਾਂ ਦਾ ਵਿਆਹ ਸਿਰਫ 10 ਮਹੀਨੇ ਹੀ ਚੱਲਿਆ ਸੀ। 48 ਸਾਲਾਂ ਰੇਹਮ , ਆਪਣੇ ਸਾਬਕਾ ਪਤੀ ਦੀ ਸਪੱਸ਼ਟ ਆਲੋਚਕ ਵਜੋਂ ਜਾਣੀ ਜਾਂਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ ‘ਤੇ ਇਮਰਾਨ ਖਾਨ ਨੂੰ ਘੇਰ ਚੁੱਕੀ ਹੈ। 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਰੇਹਮ ਖਾਨ ਨੇ ਕਿਹਾ ਸੀ ਕਿ ਇਮਰਾਨ ਖਾਨ ਪਾਕਿਸਤਾਨ ਦੀ ਫੌਜ ਦੀ ਕਠਪੁਤਲੀ ਹੈ, ਇਮਰਾਨ ਵਿਚਾਰਧਾਰਾ ਅਤੇ ਉਦਾਰਵਾਦੀ ਨੀਤੀ ਨਾਲ ਸਮਝੌਤਾ ਕਰਕੇ ਸੱਤਾ ਵਿੱਚ ਆਏ ਸਨ।

Leave a Reply

Your email address will not be published. Required fields are marked *