[gtranslate]

“ਸਲਮਾਨ ਖਾਨ ਬਹੁਤ ਭਰਾ ਭਰਾ ਕਰਦਾ”… ਗਿੱਪੀ ਗਰੇਵਾਲ ਦੇ ਘਰ ‘ਤੇ ਚੱਲੀਆਂ ਗੋਲੀਆਂ, ਲਾਰੈਂਸ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ

firing on gippy grewal house

ਸ਼ਨੀਵਾਰ ਨੂੰ ਕੈਨੇਡਾ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਹੋਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ‘ਚ ਬੰਗਲਾ ਹੈ, ਜਿੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ‘ਤੇ ਇੱਕ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਗੋਲੀਬਾਰੀ ਕਰਵਾਈ ਹੈ। ਬਿਸ਼ਨੋਈ ਨੇ ਲਿਖਿਆ, ‘ਹਾਂ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਸਭਨੂੰ, ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ‘ਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕੀਤੀ ਹੈ। ਉਸ ਨੇ ਅੱਗੇ ਲਿਖਿਆ, ਸਲਮਾਨ ਖਾਨ ਨੂੰ ਬਹੁਤ ਭਰਾ ਭਰਾ ਕਰਦਾ ਤੂੰ, ਹੁਣ ਕਹਿ ਬਚਾਵੇ ਤੈਨੂੰ ਤੇਰਾ ਭਰਾ ਅਤੇ ਸਲਮਾਨ ਖਾਨ ਨੂੰ ਸੰਦੇਸ਼ ਵੀ ਹੈ ਕਿ ਤੈਨੂੰ ਵਹਿਮ ਹੈ ਕਿ ਦਾਊਦ ਤੇਰੀ ਮਦਦ ਕਰੇਗਾ। ਤੈਨੂੰ ਸਾਡੇ ਕੋਲੋਂ ਕੋਈ ਨਹੀਂ ਬਚਾ ਸਕਦਾ। ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਬਹੁਤ ਜ਼ਿਆਦਾ ਓਵਰ ਐਕਟਿੰਗ ਕੀਤੀ ਹੈ ਤੂੰ। ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਿੰਨਾ ਹੰਕਾਰੀ ਬੰਦਾ ਸੀ। ਉਹ ਕਿਹੜੇ-ਕਿਹੜੇ ਅਪਰਾਧੀ ਗਰੋਹ ਦੇ ਸੰਪਰਕ ਵਿੱਚ ਸੀ।”

ਬਿਸ਼ਨੋਈ ਨੇ ਕਿਹਾ ਕਿ ਜਦੋਂ ਤੱਕ ਵਿੱਕੀ ਮਿੱਡੂਖੇੜਾ ਜਿਉਂਦਾ ਸੀ, ਉਦੋਂ ਤੱਕ ਤੁਸੀਂ ਅੱਗੇ-ਪਿੱਛੇ ਘੁੰਮਦੇ ਰਹਿੰਦੇ ਸੀ। ਬਾਅਦ ਵਿੱਚ ਤੁਹਾਨੂੰ ਸਿੱਧੂ ਦਾ ਜਿਆਦਾ ਦੁੱਖ ਹੋ ਗਿਆ। ਰਾਡਾਰ ‘ਤੇ ਆ ਗਿਆ ਤੂੰ ਵੀ, ਹੁਣ ਤੈਨੂੰ ਦੱਸ ਦੇ ਹਾਂ, ਮੈਂ ਤੁਹਾਨੂੰ ਇਹ ਟ੍ਰੇਲਰ ਦਿਖਾਇਆ ਹੈ, ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਵੇਗੀ। ਕਿਸੇ ਵੀ ਦੇਸ਼ ‘ਚ ਭੱਜ ਜਾਓ, ਯਾਦ ਰੱਖੋ ਮੌਤ ਨੂੰ ਕਿਸੇ ਵੀ ਥਾਂ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜਿੱਥੇ ਆਉਣਾ ਹੈ ਆ ਜਾਣਾ ਹੈ।

ਤੁਹਾਨੂੰ ਦੱਸ ਦੇਈਏ ਕਿ ਗਿੱਪੀ ਦੀ ਕਾਮੇਡੀ ਫਿਲਮ ‘ਮੌਜਾ ਹੀ ਮੌਜਾ’ ਆ ਰਹੀ ਹੈ। ਇਸ ਦਾ ਟ੍ਰੇਲਰ ਵੀਰਵਾਰ ਨੂੰ ਹੀ ਲਾਂਚ ਕੀਤਾ ਗਿਆ ਸੀ। ਇਸ ‘ਚ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ ਸੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਗਿੱਪੀ ਗਰੇਵਾਲ ਦੀ ਫਿਲਮ ‘ਮੌਜਾ ਹੀ ਮੌਜਾ’ ਦਾ ਟ੍ਰੇਲਰ ਵੀ ਸਾਂਝਾ ਕੀਤਾ ਹੈ ਅਤੇ ਕੈਪਸ਼ਨ ‘ਚ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

firing on gippy grewal house

Leave a Reply

Your email address will not be published. Required fields are marked *