ਵਾਈਕਾਰਕਾ ਪਾਰਕ ‘ਚ ਬੀਤੀ ਰਾਤ ਇੱਕ ਆਤਿਸ਼ਬਾਜ਼ੀ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਪਰ ਇਸ ਦੌਰਾਨ ਇੱਕ ਵੱਡੀ ਘਟਨਾ ਵਾਪਰ ਗਈ। ਦਰਅਸਲ ਆਤਿਸ਼ਬਾਜ਼ੀ ਸ਼ੋਅ ਦੇਖਣ ਪਹੁੰਚੇ ਦਰਸ਼ਕਾਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁੱਝ ਆਤਿਸ਼ਬਾਜ਼ੀਆ ਅਸਮਾਨ ਵੱਲ ਜਾਣ ਦੀ ਬਜਾਏ ਲੋਕਾਂ ਵੱਲ ਨੂੰ ਆ ਗਈਆਂ। ਇਸ ਕਾਰਨ ਜਵਾਕਾਂ ਸਣੇ ਕਈ ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡਿਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ‘ਚ ਆਤਿਸ਼ਬਾਜ਼ੀਆ ਦਰਸ਼ਕਾਂ ਵਾਲੇ ਸਟੈਂਡ ‘ਚ ਡਿੱਗਦੀਆਂ ਦਿੱਖ ਰਹੀਆਂ ਨੇ ਤੇ ਲੋਕ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇੱਕ ਮਹਿਲਾ ਨੇ ਕਿਹਾ ਕਿ ਇਸ ਘਟਨਾ ਦੌਰਾਨ ਉਸਦੇ ਪਤੀ ਦਾ ਚਿਹਰਾ ਇੱਕ ਪ੍ਰਜੈਕਟਾਈਲ ਨਾਲ ਸੜ ਗਿਆ ਸੀ ਅਤੇ ਉਸਦੇ ਕੱਪੜੇ ਵੀ ਅੱਗ ਲੱਗਣ ਕਾਰਨ ਸੜ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਬੈਠੀ ਇੱਕ ਛੋਟੀ ਕੁੜੀ ਦੀ ਬਾਂਹ ਵੀ ਸੜ ਗਈ।
ਮਹਿਲਾ ਨੇ ਪ੍ਰਮੋਟਰਾਂ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ, “ਸਾਨੂੰ ਸਾਈਟ ‘ਤੇ ਮੁਢਲੀ ਸਹਾਇਤਾ ਵੀ ਨਹੀਂ ਮਿਲ ਸਕੀ।” ਦੱਸ ਦੇਈਏ ਕਿ ਵਾਇਕਾਰਕਾ ਫੈਮਿਲੀ ਸਪੀਡਵੇ ਈਵੈਂਟ ਵਿੱਚ ਰਾਖਸ਼ ਟਰੱਕ, ਰੇਸਿੰਗ, ਅਤੇ ਆਤਿਸ਼ਬਾਜ਼ੀ ਦੀ ਪ੍ਰਦਰਸ਼ਨੀ ਦਿਖਾਈ ਗਈ ਸੀ ਜਿਸਦਾ ਇਸ਼ਤਿਹਾਰ “ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਤੁਸੀਂ ਦੇਖੋਗੇ” ਵਜੋਂ ਜਾਰੀ ਕੀਤਾ ਗਿਆ ਸੀ।