ਤਸਮਾਨ ਦੇ ਰਿਵਾਕਾ ਹੋਟਲ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਤਕਰੀਬਨ 40 ਫਾਇਰਫਾਈਟਰਾਂ ਨੇ ਤਸਮਾਨ ਦੇ ਰਿਵਾਕਾ ਹੋਟਲ ‘ਚ ਲੱਗੀ ਅੱਗ ਨੂੰ ਬੁਝਾਇਆ ਹੈ। ਰਿਪੋਰਟਾਂ ਅਨੁਸਾਰ ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਕਾਰਨ ਕਾਫੀ ਜਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਫੇਨਜ਼ ਨੂੰ ਰਾਤ 10.30 ਵਜੇ ਤੋਂ ਠੀਕ ਪਹਿਲਾਂ ਅੱਗ ਬਾਰੇ ਜਾਣਕਾਰੀ ਦਿੱਤੀ ਗਈ ਸੀ। FENZ ਨੇ ਕਿਹਾ ਕਿ ਅੱਗ ਦੇ ਸਮੇਂ ਹੋਟਲ ਵਿੱਚ ਠਹਿਰੇ ਹੋਏ ਲੋਕਾਂ ਨੂੰ ਵੀ ਬਾਹਰ ਕੱਢਣਾ ਪਿਆ।
