ਸੋਮਵਾਰ ਸਵੇਰੇ ਹੈਮਿਲਟਨ ਦੇ ਫ੍ਰੈਂਕਟਨ ਵਿੱਚ ਇੱਕ ਮਕੈਨਿਕ ਦੀ ਵਰਕਸ਼ਾਪ ਵਿੱਚ ਲੱਗੀ ਵੱਡੀ ਅੱਗ ਨਾਲ ਦਰਜਨਾਂ ਫਾਇਰਫਾਈਟਰਾਂ ਨੇ ਲੜਾਈ ਲੜੀ, ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਦੇ ਉੱਠਣ ਮਗਰੋਂ “ਜ਼ੋਰਦਾਰ ਧਮਾਕੇ” ਹੋਏ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਐਲਿਸ ਸਟ੍ਰੀਟ ‘ਤੇ ਇਮਾਰਤ ਨੂੰ ਅੱਗ ਲੱਗਣ ਸਬੰਧੀ ਸਵੇਰੇ 11.30 ਵਜੇ ਦੇ ਕਰੀਬ ਕਾਲਾਂ ਆਈਆਂ ਸਨ। ਇੱਕ ਬੁਲਾਰੇ ਨੇ ਕਿਹਾ ਕਿ, “ਸਾਡੇ 35 ਫਾਇਰਫਾਈਟਰ ਅਤੇ 12 ਟਰੱਕ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚੇ ਸਨ।”
