ਦੱਖਣੀ ਤਰਾਨਾਕੀ ਵਿੱਚ ਇੱਕ ਕੰਟਰੀ ਪੱਬ ਅਤੇ ਹੋਟਲ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੇ ਲਈ ਫਾਇਰਫਾਈਟਰਜ਼ ਜੂਝ ਰਹੇ ਹਨ। ਵੀਰਵਾਰ ਸ਼ਾਮ 6 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵੈਟੋਟਾਰਾ ਹੋਟਲ ਵਿੱਚ ਫਾਇਰ ਅਤੇ ਐਮਰਜੈਂਸੀ ਦੇ ਕਰਮਚਾਰੀ ਬੁਲਾਏ ਗਏ ਸੀ, ਜਿੱਥੇ ਅਮਲੇ ਨੇ ਇਮਾਰਤ ਨੂੰ ਪੂਰੀ ਤਰ੍ਹਾਂ ਅੱਗ ਵਿੱਚ ਘਿਰਿਆ ਹੋਇਆ ਪਾਇਆ ਸੀ। ਇੱਕ ਬੁਲਾਰੇ ਨੇ ਕਿਹਾ ਕਿ ਘੱਟੋ-ਘੱਟ ਅੱਠ ਅਮਲੇ ਮੌਕੇ ‘ਤੇ ਹਨ ਅਤੇ ਹੋਰ ਰਸਤੇ ਵਿੱਚ ਹਨ। ਅੱਗ ਬੁਝਾਊ ਅਮਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਅੰਦਰ ਮੌਜੂਦ ਲੋਕਾਂ ਨੇ ਇਮਾਰਤ ਨੂੰ ਖਾਲੀ ਕਰਵਾ ਲਿਆ ਸੀ। ਅੱਗ ਬੁਝਾਊ ਅਤੇ ਐਮਰਜੈਂਸੀ ਬੁਲਾਰੇ ਨੇ ਕਿਹਾ ਕਿ ਇਲਾਕੇ ਵਿੱਚ ਪਾਣੀ ਦੀ ਉਪਲਬਧਤਾ ਵੀ ਅੱਗ ਬੁਝਾਉਣ ਦੇ ਯਤਨਾਂ ਵਿੱਚ ਰੁਕਾਵਟ ਪਾ ਰਹੀ ਹੈ।
