ਪੱਛਮੀ ਆਕਲੈਂਡ ‘ਚ ਇੱਕ ਤਿੰਨ ਮੰਜ਼ਿਲਾ ਅਪਾਰਟਮੈਂਟ ਬਲਾਕ ਵਿੱਚ ਲੱਗੀ ਅੱਗ ‘ਤੇ ਲਗਭਗ 50 ਫਾਇਰਫਾਈਟਰਾਂ ਨੇ ਕਾਬੂ ਪਾਇਆ ਹੈ। ਸ਼ੁੱਕਰਵਾਰ ਰਾਤ ਲਗਭਗ 8.30 ਵਜੇ ਸਟੀਫਨ ਐਵੇਨਿਊ, ਹੈਂਡਰਸਨ ਵਿੱਚ ਅੱਗ ਬੁਝਾਉਣ ਲਈ ਫਾਇਰ ਐਂਡ ਐਮਰਜੈਂਸੀ ਨੂੰ ਬੁਲਾਇਆ ਗਿਆ ਸੀ। FENZ ਨੇ ਕਿਹਾ ਕਿ ਸਾਰੇ ਨਿਵਾਸੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਅਮਲੇ ਨੇ ਸਭ ਤੋਂ ਪਹਿਲਾਂ ਅੱਗ ਨੂੰ ਆਲੇ ਦੁਆਲੇ ਦੀਆਂ ਜਾਇਦਾਦਾਂ ਵਿੱਚ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਬੁਝਾਉਣ ਲਈ ਦਸ ਫਾਇਰ ਟਰੱਕ ਅਤੇ ਦੋ ਪੌੜੀਆਂ ਵਾਲੇ ਟਰੱਕ ਮੌਜੂਦ ਸਨ। ਅੱਗ ਦੀਆਂ ਲਪਟਾਂ ‘ਤੇ ਰਾਤ 10.30 ਵਜੇ ਦੇ ਕਰੀਬ ਕਾਬੂ ਪਾਇਆ ਗਿਆ ਸੀ।
