ਸੋਮਵਾਰ ਸਵੇਰੇ ਆਕਲੈਂਡ ਵਿੱਚ ਇੱਕ ਡਾਕਟਰ ਦੇ ਕਲੀਨਿਕ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਕਈ ਫਾਇਰ ਟਰੱਕ ਸਵੇਰੇ 5 ਵਜੇ ਤੋਂ ਠੀਕ ਪਹਿਲਾਂ ਓਟਾਹੂਹੂ ਵਿੱਚ ਮੇਸਨ ਐਵੇਨਿਊ ਦੇ ਇੱਕ ਮੈਡੀਕਲ ਸੈਂਟਰ ਵਿੱਚ ਪਹੁੰਚ ਗਏ ਸਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ। ਫਿਲਹਾਲ ਜਾਂਚਕਰਤਾ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ।
