ਬੀਤੀ ਰਾਤ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਅੱਜ ਸਵੇਰੇ ਆਕਲੈਂਡ ਦੇ ਮੈਨੂਰੇਵਾ ਵਿੱਚ ਆਪਣੀ ਤੈਨਾਤੀ ਵਧਾ ਦਿੱਤੀ ਹੈ। ਰਾਤ ਕਰੀਬ 9.15 ਵਜੇ ਬ੍ਰਾਊਨਜ਼ ਰੋਡ ‘ਤੇ ਇੱਕ ਪ੍ਰਾਪਰਟੀ ‘ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਫਿਲਹਾਲ ਇਸ ਘਟਨਾ ਦੇ ਪੂਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।
