ਨਿਊਜ਼ੀਲੈਂਡ ‘ਚ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਐਤਵਾਰ ਨੂੰ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਸੂਚਨਾ ਸਾਹਮਣੇ ਆਈ ਹੈ। ਦਰਅਸਲ ਐਮਰਜੈਂਸੀ ਸੇਵਾਵਾਂ ਨੇ ਵੈਸਟ ਆਕਲੈਂਡ ਵਿੱਚ ਇੱਕ ਹਥਿਆਰਾਂ ਦੀ ਘਟਨਾ ਦਾ ਜਵਾਬ ਦਿੱਤਾ ਹੈ। ਪੁਲਿਸ ਅਤੇ ਸੇਂਟ ਜੌਨ ਦੋਵੇਂ ਦੁਪਹਿਰ 1.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਨੀਵੇਲ ਦੇ ਵਾਟਲ ਰੋਡ ‘ਤੇ ਇੱਕ ਪਤੇ ‘ਤੇ ਪਹੁੰਚੇ ਸਨ।
ਇਸ ਦੌਰਾਨ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਥਿਆਰਬੰਦ ਪੁਲਿਸ ਨੇ ਸਨੀਵੇਲ ਦੇ ਪੱਛਮੀ ਆਕਲੈਂਡ ਉਪਨਗਰ ਵਿੱਚ ਘਟਨਾ ਤੋਂ ਬਾਅਦ ਘੇਰਾਬੰਦੀ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਦੌਰਾਨ ਜ਼ਖਮੀ ਹੋਏ ਵਿਅਕਤੀ ਦੀ ਬਾਂਹ ਅਤੇ ਲੱਤ ‘ਤੇ ਗੋਲੀਆਂ ਲੱਗੀਆਂ ਸੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਊ ਰੋਡ, ਅਵਾਰੋਆ ਰੋਡ ਅਤੇ ਵਾਟਲ ਰੋਡ ‘ਤੇ ਥਾਂ-ਥਾਂ ਨਾਕਾਬੰਦੀ ਕੀਤੀ ਹੋਈ ਹੈ।