ਆਕਲੈਂਡ ਦੇ ਇੱਕ ਅਮਲੇ ਸਮੇਤ 28 ਤੋਂ ਵੱਧ ਫਾਇਰਫਾਈਟਰਾਂ ਨੂੰ ਬੀਤੀ ਰਾਤ ਵੰਗਾਰੇਈ ਵਿੱਚ ਇੱਕ ਕਾਰੋਬਾਰੀ ਇਮਾਰਤ ਵਿੱਚ ਅੱਗ ਬੁਝਾਉਣ ਲਈ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਅਮਲੇ ਨੇ ਰਾਤ 11.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵੰਗਾਰੇਈ ਵਿੱਚ ਘਟਨਾ ਦਾ ਜਵਾਬ ਦਿੱਤਾ ਸੀ। ਇਸ ਦੌਰਾਨ ਛੇ ਫਾਇਰ ਟਰੱਕ ਅਤੇ 28 ਫਾਇਰਫਾਈਟਰ ਘਟਨਾ ਸਥਾਨ ‘ਤੇ ਪਹੁੰਚੇ ਸਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇੱਥੇ ਕੋਈ ਜ਼ਖਮੀ ਨਹੀਂ ਹੋਇਆ ਹੈ।
