ਆਕਲੈਂਡ ਦੇ ਪੁਕੇਕੋਹੇ ‘ਚ ਬੀਤੀ ਰਾਤ ਨੂੰ ਇੱਕ ਫੂਡ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਕਰੀਬ 12.10 ਵਜੇ ਅੱਗ ਬੁਝਾਊ ਅਮਲੇ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਪੁਕੇਕੋਹੇ ਫਾਇਰ ਸਟੇਸ਼ਨ ਦੇ ਮੁੱਖ ਫਾਇਰ ਅਫਸਰ ਜੌਨ ਰੌਬਿਨਸਨ ਨੇ ਦੱਸਿਆ ਕਿ ਇਹ ਇਮਾਰਤ ਪੋਲੀਨੇਸ਼ੀਅਨ ਰਸੋਈ ਦੀ ਦੁਕਾਨ ਸੀ। ਉਨ੍ਹਾਂ ਕਿਹਾ ਕਿ “ਅਸੀਂ ਅਜੇ ਤੱਕ ਅੱਗ ਲੱਗਣ ਦੇ ਕਾਰਨ ਨਹੀਂ ਪਤਾ ਕਰ ਸਕੇ।” ਅੱਗ ‘ਤੇ ਕਾਬੂ ਪਾਉਣ ਲਈ 24 ਫਾਇਰਫਾਈਟਰਜ਼ ਦੇ ਨਾਲ ਨੌਂ ਫਾਇਰ ਟਰੱਕ ਅਤੇ ਦੋ ਏਰੀਅਲ ਸਪੋਰਟ ਵਾਹਨ ਮੌਕੇ ‘ਤੇ ਪਹੁੰਚੇ ਸਨ। ਹਾਲਾਂਕਿ ਇੱਕ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।