ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਅਨੁਸਾਰ ਉੱਤਰੀ ਆਕਲੈਂਡ ਵਿੱਚ ਇੱਕ ਘਰ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਅਤੇ ਅੱਗ ਦੀਆਂ ਲਪਟਾਂ ਇੱਕ ਗੁਆਂਢੀ ਘਰ ਤੱਕ ਵੀ ਪਹੁੰਚ ਗਈਆਂ ਸਨ। FENZ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11.20 ਵਜੇ ਦੇ ਕਰੀਬ ਮਿਲਡੇਲ, ਵੈਨੂਈ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਇੱਕ ਦੋ ਮੰਜ਼ਿਲਾ ਘਰ ਨੂੰ ਅੱਗ ਲੱਗੀ ਹੋਈ ਸੀ, ਜਿਸ ਦੀਆਂ ਲਪਟਾਂ ਨੇ ਨਾਲ ਵਾਲੀ ਜਾਇਦਾਦ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ। ਸਾਹਮਣੇ ਆਈ ਤਸਵੀਰ ‘ਚ ਇੱਕ ਕਾਰ ਨੂੰ ਵੀ ਅੱਗ ਲੱਗੀ ਦਿਖਾਈ ਦੇ ਰਹੀ ਹੈ। ਫਿਲਹਾਲ ਜ਼ਖਮੀਆਂ ਦੀ ਕੋਈ ਰਿਪੋਰਟ ਨਹੀਂ ਹੈ। ਉੱਥੇ ਹੀ ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।