ਵੀਰਵਾਰ ਨੂੰ ਆਕਲੈਂਡ ਦੇ North Shore ‘ਚ ਇੱਕ ਰੀਸਾਈਕਲਿੰਗ ਪਲਾਂਟ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਕਰਮਚਾਰੀ ਬੀਤੀ ਸ਼ਾਮ ਨੂੰ ਆਕਲੈਂਡ ਦੇ North Shore ਇਲਾਕੇ ‘ਚ ਲੱਗੀ ਵੱਡੀ ਅੱਗ ਦੇ ਸਥਾਨ ‘ਤੇ ਪਹੁੰਚੇ ਸਨ, ਜੋ ਕਿ ਵੈਰੌ ਵੈਲੀ ਵਿੱਚ ਐਬਿਲਿਟੀਜ਼ ਗਰੁੱਪ ਰੀਸਾਈਕਲਿੰਗ ਡਿਪੂ ‘ਚ ਲੱਗੀ ਸੀ0। ਇਸ ਦੌਰਾਨ ਧੂੰਏਂ ਦੇ ਗੁਬਾਰ ਕਈ ਉਪਨਗਰਾਂ ਵਿੱਚ ਫੈਲਦੇ ਦੇਖੇ ਜਾ ਸਕਦੇ ਸੀ। ਐਬਿਲਿਟੀਜ਼ ਗਰੁੱਪ, ਜਿੱਥੇ ਅੱਗ ਲੱਗੀ ਸੀ ਇਹ ਇੱਕ ਰੀਸਾਈਕਲਿੰਗ ਚੈਰਿਟੀ ਹੈ। FENZ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 5.24 ਵਜੇ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਮੁਤਾਬਿਕ “ਇਹ ਮੰਨਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਬੈਟਰੀਆਂ ਨੂੰ ਅੱਗ ਲੱਗੀ ਸੀ।”
