ਥਾਈਲੈਂਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਚੋਨਬੁਰੀ ਸੂਬੇ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬਿਤੀ ਦੇਰ ਰਾਤ ਵਾਪਰੀ। ਇਸ ਘਟਨਾ ਵਿੱਚ ਮਰਨ ਵਾਲੇ ਸਾਰੇ ਲੋਕ ਥਾਈਲੈਂਡ ਦੇ ਰਹਿਣ ਵਾਲੇ ਸਨ। ਪੁਲਿਸ ਮੁਤਾਬਿਕ ਇਸ ਘਟਨਾ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 35 ਤੋਂ ਵੱਧ ਲੋਕ ਝੁਲਸ ਗਏ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਕਰਨਲ ਵੁਟੀਪੋਂਗ ਸੋਮਜਈ ਨੇ ਟੈਲੀਫੋਨ ਰਾਹੀਂ ਕਿਹਾ, “ਸ਼ੁੱਕਰਵਾਰ ਰਾਤ ਕਰੀਬ 1 ਵਜੇ ਸਤਾਹਿਪ ਜ਼ਿਲ੍ਹੇ ਦੇ ਮਾਉਂਟੇਨ ਬੀ ਨਾਈਟ ਕਲੱਬ ਵਿੱਚ ਅੱਗ ਲੱਗੀ ਸੀ। ਇਸ ਘਟਨਾ ਵਿੱਚ ਮਾਰੇ ਗਏ ਸਾਰੇ ਲੋਕ ਥਾਈਲੈਂਡ ਦੇ ਨਾਗਰਿਕ ਸਨ।”
![fire at nightclub in thailand](https://www.sadeaalaradio.co.nz/wp-content/uploads/2022/08/98216f8d-884e-432a-a6eb-bfefe6e8f44e-950x498.jpg)