ਆਕਲੈਂਡ ਏਅਰਪੋਰਟ ਦੇ ਅੰਤਰਰਾਸ਼ਟਰੀ ਟਰਮੀਨਲ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਕੁੱਝ ਸਮੇਂ ਲਈ ਖਾਲੀ ਕਰਵਾਇਆ ਗਿਆ ਸੀ। ਦਰਅਸਲ ਫਾਇਰ ਅਲਾਰਮ ਵੱਜਣ ਕਾਰਨ ਟਰਮੀਨਲ ਕੁੱਝ ਸਮੇਂ ਲਈ ਖਾਲੀ ਕਰਵਾ ਲਿਆ ਗਿਆ ਸੀ। ਮੌਕੇ ‘ਤੇ ਮੌਜੂਦ ਇੱਕ ਚੈੱਨਲ ਦੇ ਰਿਪੋਰਟਰ ਮੁਤਾਬਿਕ ਦੁਪਹਿਰ 3 ਵਜੇ ਦੇ ਕਰੀਬ ਫਾਇਰ ਅਲਾਰਮ ਵੱਜਿਆ ਸੀ। ਬਹੁਤ ਸਾਰੇ ਲੋਕ ਉਦੋਂ ਤੱਕ ਟਰਮੀਨਲ ਦੇ ਅੰਦਰ ਹੀ ਰਹੇ ਜਦੋਂ ਤੱਕ ਉਨ੍ਹਾਂ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਦੁਆਰਾ ਜਾਣ ਲਈ ਨਹੀਂ ਕਿਹਾ ਗਿਆ।
ਫਾਇਰ ਐਂਡ ਐਮਰਜੈਂਸੀ NZ ਪਹੁੰਚੀ ਅਤੇ ਇਹ ਯਕੀਨੀ ਬਣਾਇਆ ਕਿ ਟਰਮੀਨਲ ਸੁਰੱਖਿਅਤ ਹੈ ਅਤੇ ਇਸ ਮਗਰੋਂ ਯਾਤਰੀਆਂ ਨੂੰ ਅੰਦਰ ਜਾਣ ਦਿੱਤਾ ਗਿਆ। ਯਾਤਰੀਆਂ ਨੂੰ ਲਗਭਗ 30 ਮਿੰਟਾਂ ਤੱਕ ਅੰਤਰਰਾਸ਼ਟਰੀ ਆਮਦ ਵਾਲੇ ਖੇਤਰ ਵੱਲ ਜਾਣ ਵਾਲੇ ਦਰਵਾਜ਼ੇ ਦੇ ਬਾਹਰ ਖੜ੍ਹਾ ਕੇ ਰੱਖਿਆ ਗਿਆ ਸੀ।