[gtranslate]

ਕ੍ਰਾਈਸਚਰਚ ਦੀ ਇਸ ਵੱਡੀ ਕੰਪਨੀ ਦਾ ਲਾਇਸੈਂਸ ਹੋਇਆ ਰੱਦ, ਪ੍ਰਵਾਸੀਆਂ ਨੂੰ ਡਿਪੋਰਟ ਕਰਵਾਉਣ ਦੀ ਦਿੱਤੀ ਸੀ ਧ/ਮ./ਕੀ

Financial service provider Integrity Advisers Insurance

ਪ੍ਰਵਾਸੀ ਕਰਮਚਾਰੀਆਂ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦੇਣੀ ਕ੍ਰਾਈਸਚਰਚ ਦੀ ਕੰਪਨੀ ਨੂੰ ਕਾਫੀ ਮਹਿੰਗੀ ਪੈ ਗਈ ਹੈ। ਦਰਅਸਲ ਕ੍ਰਾਈਸਚਰਚ ਦੀ ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਕੰਪਨੀ ਨੇ ਪ੍ਰਵਾਸੀ ਕਰਮਚਾਰੀਆਂ ਨੂੰ ਫੀਸ ਲੇਟ ਹੋਣ ‘ਤੇ ਉਨ੍ਹਾਂ ਨੂੰ ਡਿਪੋਰਟ ਕਰਵਾਏ ਜਾਣ ਦੀ ਧਮਕੀ ਦਿੱਤੀ ਸੀ। ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਨੇ ਗ੍ਰਾਹਕਾਂ ਨੂੰ ਫੀਸ ਦੇਰੀ ਹੋਣ ‘ਤੇ ਉਨ੍ਹਾਂ ਬਾਰੇ ਇਮੀਗ੍ਰੇਸ਼ਨ ਨੂੰ ਸੂਚਿਤ ਕਰ ਵੀਜਾ ਰੱਦ ਕਰਵਾਕੇ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ ਸੀ। ਪਰ ਹੁਣ ਕੋਡ ਆਫ ਪ੍ਰੋਫੈਸ਼ਨਲ ਕੰਡਕਟ ਨਿਯਮ ਦੀ ਉਲੰਘਣਾ ਦੇ ਕਾਰਨ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਜੇ ਤੁਹਾਡੇ ਨਾਲ ਵੀ ਦੇਸ਼ ‘ਚ ਕੋਈ ਧੱਕਾ ਕਰ ਰਿਹਾ ਹੈ ਤਾਂ ਤੁਸੀਂ ਸਬੰਧਿਤ ਵਿਭਾਗ ਨਾਲ ਸੰਪਰਕ ਕਰ ਉਸ ਖਿਲਾਫ ਕਾਰਵਾਈ ਕਰਵਾ ਸਕਦੇ ਹੋ।

Leave a Reply

Your email address will not be published. Required fields are marked *