ਆਪਣੇ ਆਪ ਦੀਵਾਲੀਆ ਐਲਾਨ ਚੁੱਕੀ ਆਕਲੈਂਡ ਲੇਬਰ-ਹਾਇਰ ਕੰਪਨੀ ‘ਤੇ ਪ੍ਰਵਾਸੀ ਕਰਮਚਾਰੀਆ ਦੇ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਇਹ ਜਾਂਚ ਇਸ ਕਰਕੇ ਚੱਲ ਰਹੀ ਹੈ ਕਿਉਂਕ ਫਿਲੀਪੀਨੋ ਮੂਲ ਦੇ 9 ਪ੍ਰਵਾਸੀ ਕਰਮਚਾਰੀ ਜੋ ਸਟੋਨ ਪੇਵਿੰਗ ਐਂਡ ਕੰਕਰੀਟ ਫਿਨੀਸ਼ਿੰਗ ਲਿਮਟਿਡ ਕੋਲ ਨਿਊਜ਼ੀਲੈਂਡ ਵਰਕ ਵੀਜਿਆਂ ‘ਤੇ ਪੁੱਜੇ ਸਨ। ਇਸ ਦੌਰਾਨ ਹਰ ਇੱਕ ਨੇ ਜਾਂ ਤਾਂ ਜਮੀਨ ਵੇਚਕੇ ਜਾਂ ਜਮੀਨ ਗਹਿਣੇ ਧਰਕੇ $10,000 ਦੇ ਕਰੀਬ ਦਾ ਖਰਚਾ ਕੀਤਾ ਸੀ। ਪਰ ਇੱਥੇ ਆਉਣ ਮਗਰੋਂ ਮਾਲਕ ਨੇ ਇੰਨਾਂ ਨੂੰ ਕੰਮ ਦੇਣ ਦੀ ਬਜਾਏ ਮਨਾਂ ਕਰ ਦਿੱਤਾ ਕਿ ਉਸ ਕੋਲ ਕੰਮ ਨਹੀਂ ਹੈ ਤੇ ਹੁਣ ਇਨ੍ਹਾਂ ਵਿਚਾਰਿਆਂ ਕੋਲ ਨਾ ਤਾਂ ਕੰਮ ਹੈ ਤੇ ਨਾ ਹੀ ਰਹਿਣ ਨੂੰ ਘਰ। ਮਜਬੂਰੀ ਵੱਸ ਇਹ ਟਾਕਾਨਿਨੀ ਵਿਖੇ ਪਏ ਕੰਟੈਨਰਾਂ ਵਿੱਚ ਗੁਜਾਰਾ ਕਰ ਰਹੇ ਹਨ। ਦੂਜੇ ਪਾਸੇ ਮਾਲਕ ਦਾ ਕਹਿਣਾ ਹੈ ਕਿ ਇਹ $10,000 ਹਜਾਰਾਂ ਪ੍ਰਤੀ ਕਰਮਚਾਰੀ ਵੱਲੋਂ ਭਰਤੀ ਕਰਨ ਵਾਲਿਆਂ ਨੂੰ ਦਿੱਤੇ ਗਏ ਹਨ, ਜਦਕਿ ਉਸਨੇ ਘੱਟ ਰਹੇ ਕਾਰੋਬਾਰ ਕਾਰਨ ਉਨ੍ਹਾਂ ਨੂੰ ਇੱਥੇ ਨਾ ਆਉਣ ਦੀ ਸਲਾਹ ਦਿੱਤੀ ਸੀ।
