ਫ਼ਿਜੀ ਨੇ ਬੀਤੀ ਸ਼ਾਮ ਟੋਕਿਓ ਵਿੱਚ ਨਿਊਜ਼ੀਲੈਂਡ ਨੂੰ 27-12 ਨਾਲ ਹਰਾ ਕੇ ਆਪਣੇ ਓਲੰਪਿਕ ਪੁਰਸ਼ਾਂ ਦੇ ਸੱਤਵੇਂ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ ਹੈ। ਓਲੰਪਿਕ ਵਿੱਚ ਖੇਡੇ ਗਏ ਪੁਰਸ਼ਾਂ ਦੇ ਰਗਬੀ ਮੁਕਾਬਲੇ ਵਿੱਚ ਫ਼ਿਜੀ ਨੇ ਨਿਊਜ਼ੀਲੈਂਡ ਨੂੰ ਮਾਤ ਦੇ ਕੇ ਲਗਾਤਾਰ ਦੂਜੀ ਵਾਰ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਮੈਚ ਦੌਰਾਨ ਫ਼ਿਜੀ Seven ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਖਿਤਾਬ ਆਪਣੇ ਨਾਮ ਕੀਤਾ ਹੈ।
ਫ਼ਿਜੀ ਟੀਮ ਨੇ ਪਹਿਲੇ ਹਾਫ਼ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜੀਲੈਂਡ ਦੀ ਟੀਮ ਨੂੰ ਇੱਕ ਵੀ ਪੋਇੰਟ ਜੋੜਨ ਨਹੀਂ ਦਿੱਤਾ। ਮੈਚ ਦੇ ਸ਼ੁਰੂ ਤੋਂ ਹੀ ਫ਼ਿਜੀ ਟੀਮ ਨੇ ਨਿਊਜੀਲੈਂਡ ‘ਤੇ ਹਮਲਾਵਰ ਰੁੱਖ ਅਪਣਾਇਆ ਅਤੇ ਨਿਊਜੀਲੈਂਡ ਨੂੰ ਬੈਕਫੁੱਟ ‘ਤੇ ਰੱਖਿਆ। ਜਿਸ ਕਾਰਨ ਨਿਊਜੀਲੈਂਡ ਨੂੰ ਸਿਲਵਰ ਮੈਡਲ ਨਾਲ ਹੀ ਸੰਤੁਸ਼ਟ ਹੋਣਾ ਪਿਆ ਹੈ। ਉੱਥੇ ਹੀ ਅਰਜਨਟੀਨਾ ਇੰਨਾਂ ਮੁਕਾਬਲਿਆਂ ਵਿੱਚ ਤੀਜ਼ੇ ਸਥਾਨ ‘ਤੇ ਰਿਹਾ ਹੈ।