ਸ਼ਨੀਵਾਰ ਨੂੰ ਦੱਖਣੀ ਆਕਲੈਂਡ ਵਿੱਚ ਕੁੱਝ ਲੋਕਾਂ ਵਿਚਕਾਰ ਝਗੜਾ ਹੋਣ ਦੀਆ ਖਬਰਾਂ ਸਾਹਮਣੇ ਆਈਆਂ ਹਨ। ਦੱਖਣੀ ਆਕਲੈਂਡ ਵਿੱਚ ਹੋਈ ਲੜਾਈ ਦੀ ਰਿਪੋਰਟ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 9.30 ਵਜੇ Dawson ਰੋਡ, ਕਲੋਵਰ ਪਾਰਕ ਵਿਖੇ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਸੀ।
ਇੱਕ ਬੁਲਾਰੇ ਨੇ ਦੱਸਿਆ ਕਿ ਘਟਨਾ ਸਬੰਧੀ ਜਾਂਚ ਕੀਤੀ ਜਾਂ ਰਹੀ ਹੈ। ਬੁਲਾਰੇ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਘਟਨਾ ਦਾ ਗਵਾਹ ਹੈ ਅਤੇ ਅਜੇ ਤੱਕ ਉਸ ਨੇ ਪੁਲਿਸ ਨਾਲ ਕੋਈ ਗੱਲ ਨਹੀਂ ਕੀਤੀ ਹੈ, ਉਹ ਸਾਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਉਹ ਵਿਅਕਤੀ ਘਟਨਾ ਨੰਬਰ P047538013 ਦਾ ਹਵਾਲਾ ਦਿੰਦੇ ਹੋਏ 105 ‘ਤੇ ਕਾਲ ਕਰ ਜਾਣਕਾਰੀ ਦੇ ਸਕਦਾ ਹੈ।