ਦੁਨੀਆ ਭਰ ਦੇ ਹਰ ਦੇਸ਼ ‘ਚ ਨੇਤਾਵਾਂ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ। ਪਰ ਕਈ ਵਾਰ ਆਗੂ ਅਜਿਹੀ ਹਰਕਤ ਕਰ ਦਿੰਦੇ ਹਨ, ਜਿਸ ਨੂੰ ਦੇਖ ਕੇ ਲੋਕਾਂ ਨੂੰ ਗੁੰਡਿਆਂ ਦੀ ਯਾਦ ਆ ਜਾਂਦੀ ਹੈ। ਹੁਣ ਜਾਰਡਨ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇੱਕ ਵੀਡੀਓ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਜਿਸ ਨੂੰ ਦੇਖ ਕਿ ਤੁਸੀ ਵੀ ਕਹੋਗੇ ਕਿ ਇਹ ਕੀ ਹੋ ਰਿਹਾ ਹੈ ? ਜੀ ਹਾਂ, ਪਾਰਲੀਮੈਂਟ ਜਿੱਥੇ ਕਿਸੇ ਵੀ ਦੇਸ਼ ਦਾ ਕਾਨੂੰਨ ਬਣਦਾ ਹੈ। ਜਿੱਥੇ ਸੰਸਦ ਮੈਂਬਰ ਬੈਠ ਕੇ ਦੇਸ਼ ਦੀਆਂ ਨੀਤੀਆਂ ਬਣਾਉਂਦੇ ਹਨ। ਉੱਥੇ ਲੜਾਈ ਚੱਲ ਰਹੀ ਹੈ ਅਤੇ ਲੜ ਕੌਣ ਕਰ ਰਿਹਾ ਹੈ? ਭਾਈ MP (ਸੰਸਦ ਮੈਂਬਰ) ਹੋਰ ਕੌਣ ? ਸੰਸਦ ਮੈਂਬਰ ਇੱਕ ਦੂਜੇ ਨੂੰ ਕੁੱਟ ਰਹੇ ਹਨ। ਕਈ ਲੋਕ ਇੱਕ ਦੂਜੇ ਨੂੰ ਲੱਤ ਮਾਰਦੇ ਅਤੇ ਮੁੱਕੇ ਮਾਰਦੇ ਦੇਖੇ ਜਾ ਰਹੇ ਹਨ। ਇਸ ਦਾ ਵੀਡੀਓ ਵਾਇਰਲ ਹੋ ਗਿਆ ਹੈ।
ਹਾਲਾਂਕਿ ਸੰਸਦ ‘ਚ ਬਹਿਸ ਆਮ ਗੱਲ ਹੈ ਪਰ ਇੱਥੇ ਕਈ ਵਾਰ ਅਜਿਹਾ ਕੁੱਝ ਹੋ ਜਾਂਦਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦਰਅਸਲ, ਸੰਵਿਧਾਨ ਵਿੱਚ ਸੋਧ ਬਿੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਪਹਿਲਾਂ ਤਾਂ ਸ਼ਬਦੀ ਜੰਗ ਚੱਲ ਰਹੀ ਸੀ। ਇਸ ਤੋਂ ਬਾਅਦ ਗੱਲ ਲੜਾਈ ਤੱਕ ਕਦੋਂ ਪਹੁੰਚ ਗਈ, ਇਸ ਦਾ ਪਤਾ ਹੀ ਨਹੀਂ ਲੱਗਾ। ਸਪੀਕਰ ਨੇ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਵਾਲੇ ਇੱਕ ਸੰਸਦ ਮੈਂਬਰ ਨੂੰ ਵੀ ਬਾਹਰ ਜਾਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸਭ ਨੇ ਲੜਨਾ ਸ਼ੁਰੂ ਕਰ ਦਿੱਤਾ। ਕਿਤੇ ਕੋਈ ਕਿਸੇ ਦਾ ਗਲਾ ਫੜ ਰਿਹਾ ਹੈ, ਕਿਤੇ ਕੋਈ ਕਿਸੇ ਨੂੰ ਲੱਤ ਮਾਰ ਰਿਹਾ ਹੈ।
ਵੀਡੀਓ ਦੇਖ ਕੇ ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਇਹ ਲੋਕ ਆਗੂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਲੜਾਈ ਦੀ ਵੀਡੀਓ ਵਾਇਰਲ ਹੋਣ ਕਾਰਨ ਜਾਰਡਨ ਦੇ ਇਨ੍ਹਾਂ ਨੇਤਾਵਾਂ ਦੀ ਵਿਸ਼ਵ ਪੱਧਰ ‘ਤੇ ਨਿੰਦਾ ਹੋ ਰਹੀ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਸ ਲੜਾਈ ਨੂੰ ਦੇਖ ਕੇ ਉਸ ਨੂੰ ਬ੍ਰਿਟਿਸ਼ ਵਿਆਹ ਵਿੱਚ ਕੁਰਸੀ ਲਈ ਲੜਦੇ ਆਪਣੇ ਚਾਚੇ ਦਾ ਸੀਨ ਯਾਦ ਆ ਗਿਆ।