ਨਿਊਜ਼ੀਲੈਂਡ ਵਿੱਚ ਮੌਂਕੀਪੌਕਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ, ਸਿਹਤ ਮੰਤਰਾਲੇ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਵਿਅਕਤੀ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਿਸ ਆਇਆ ਸੀ ਅਤੇ ਹੁਣ ਆਕਲੈਂਡ ਖੇਤਰ ਵਿੱਚ ਏਕਾਂਤਵਾਸ ਹੈ। ਮਾਨਤੂ ਹੌਓਰਾ ਨੇ ਸ਼ਨੀਵਾਰ ਸ਼ਾਮ ਨੂੰ ਕੇਸ ਦੀ ਪੁਸ਼ਟੀ ਕੀਤੀ ਸੀ, ਅਤੇ ਕਿਹਾ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੋਈ ਸਬੂਤ ਨਹੀਂ ਹੈ ਅਤੇ ਜਨਤਕ ਸਿਹਤ ਸਟਾਫ ਨੇ ਇਹ ਨਿਰਧਾਰਤ ਕੀਤਾ ਹੈ ਕਿ ਦੇਸ਼ ਲਈ ਜੋਖਮ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਉਹ ਸੰਭਾਵੀ ਮਾਮਲਿਆਂ ਦੀ ਪਛਾਣ ਕਰਨ ਵਿੱਚ ਮਦਦ ਲਈ ਜਨਤਕ ਸਿਹਤ ਯੂਨਿਟਾਂ ਅਤੇ ਜਿਨਸੀ ਸਿਹਤ ਕਲੀਨਿਕਾਂ ਨੂੰ ਪਿਛਲੇ ਕੁੱਝ ਹਫ਼ਤਿਆਂ ਤੋਂ ਸਲਾਹ ਦੇ ਰਿਹਾ ਹੈ।
ਸਰਕਾਰ ਨੇ ਮੌਂਕੀਪੌਕਸ ਦੀ ਦਵਾਈ ਦੇ 500 ਤੋਂ ਵੱਧ ਕੋਰਸ ਸੁਰੱਖਿਅਤ ਕੀਤੇ ਹਨ ਪਰ ਉਨ੍ਹਾਂ ਦੇ ਉਪਲਬਧ ਹੋਣ ਲਈ ਕੋਈ ਮਿਤੀ ਨਿਰਧਾਰਤ ਨਹੀਂ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਜੁਲਾਈ ਵਿੱਚ ਮੌਂਕੀਪੌਕਸ ਲਈ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ ਅਤੇ ਵਿਸ਼ਵ ਪੱਧਰ ‘ਤੇ 50,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਬਹੁਤ ਘੱਟ ਮੌਤਾਂ ਹੋਈਆਂ ਹਨ।