[gtranslate]

ਨਿਊਜ਼ੀਲੈਂਡ ‘ਚ ਕੋਰੋਨਾ ਦੀ ਰਫਤਾਰ ‘ਤੇ ਲੱਗੀ ਬ੍ਰੇਕ ! ਬੁੱਧਵਾਰ ਨੂੰ ਸਾਹਮਣੇ ਆਏ 15 ਨਵੇਂ ਕਮਿਊਨਿਟੀ ਕੇਸ

fifteen new community covid cases

ਨਿਊਜ਼ੀਲੈਂਡ ‘ਚ ਹੁਣ ਕੋਰੋਨਾ ਦੀ ਰਫ਼ਤਾਰ ‘ਤੇ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ। ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੇ ਵਿੱਚ ਹੁਣ ਨਿਰੰਤਰ ਕਮੀ ਆ ਰਹੀ ਹੈ। ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਲਈ ਸਾਵਧਾਨੀਆਂ ਦੀ ਵਰਤੋਂ ਜਰੂਰ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਬੁੱਧਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨਾ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ।

ਬਲੂਮਫੀਲਡ ਨੇ ਵੈਲਿੰਗਟਨ ਵਿੱਚ ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਬਲੂਮਫੀਲਡ ਨੇ ਕਿਹਾ ਕਿ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 855 ਹੈ। ਬਲੂਮਫੀਲਡ ਨੇ ਕਿਹਾ ਕਿ ਪ੍ਰਕੋਪ ਦੇ 218 ਮਾਮਲੇ ਹੁਣ ਠੀਕ ਹੋ ਗਏ ਹਨ। ਇਸ ਸਮੇ ਹਸਪਤਾਲ ਵਿੱਚ 37 ਕੇਸ ਹਨ, ਜਿਨ੍ਹਾਂ ਵਿੱਚੋਂ ਛੇ ਆਈਸੀਯੂ ਵਿੱਚ ਹਨ ਜਦਕਿ ਚਾਰ ਵੈਂਟੀਲੇਟਰ ‘ਤੇ ਹਨ।

Leave a Reply

Your email address will not be published. Required fields are marked *