ਆਕਲੈਂਡ ਵਿੱਚ ਸੋਮਵਾਰ ਨੂੰ ਇੱਕ ਮਹਿਲਾ ਪੁਲਿਸ ਅਧਿਕਾਰੀ ਭਿਆਨਕ ਹਮਲੇ ਦਾ ਸ਼ਿਕਾਰ ਹੋਈ ਹੈ, ਇਸ ਹਮਲੇ ‘ਚ ਮਹਿਲਾ ਪੁਲਿਸ ਅਧਿਕਾਰੀ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਇਹ ਸਭ ਕੁੱਝ ਕੈਮਰੇ ਵਿੱਚ ਵੀ ਕੈਦ ਹੋ ਗਿਆ। ਹਮਲੇ ਦਾ ਵੀਡੀਓ ਉਸ ਦੁਖਦਾਈ ਪਲ ਨੂੰ ਦਰਸਾਉਂਦੀ ਹੈ ਜਦੋਂ ਮਹਿਲਾ ਅਧਿਕਾਰੀ ਨੂੰ ਗ੍ਰੇਟ ਸਾਊਥ ਰੋਡ, ਮੈਨੁਰੇਵਾ ਦੇ ਵਿਚਕਾਰ ਇੱਕ ਆਦਮੀ ਨੇ ਮੂੰਹ ‘ਤੇ ਮੁੱਕਾ ਮਾਰਿਆ ਸੀ। ਹਮਲੇ ਮਗਰੋਂ ਮਹਿਲਾ ਅਧਿਕਾਰੀ ਜ਼ਮੀਨ ‘ਤੇ ਡਿੱਗ ਗਈ ਸੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਬੇਹੋਸ਼ ਹੋ ਗਈ ਸੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਪੁਲਿਸ ਨੇ ਰਾਤ 12.17 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ ‘ਤੇ ਘਟਨਾ ਦਾ ਜਵਾਬ ਦਿੱਤਾ ਸੀ। ਪੁਲਿਸ ਦੇ ਆਉਣ ‘ਤੇ, ਇੱਕ ਵਿਅਕਤੀ ਨੇ ਇੱਕ ਅਧਿਕਾਰੀ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਪਹਿਲਾਂ, ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇੱਕ 27 ਸਾਲਾ ਪੁਰਸ਼ ਅੱਜ ਇਸ ਘਟਨਾ ਦੇ ਸਬੰਧ ਵਿੱਚ ਕਾਉਂਟੀਜ਼ ਮੈਨੂਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ‘ਤੇ ਜਾਣਬੁੱਝ ਕੇ ਸੱਟ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।” ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਅਧਿਕਾਰੀ ਹੁਣ ਠੀਕ ਹੋ ਗਈ ਹੈ।